ਕੈਨੇਡਾ 'ਚ ਪੰਜਾਬੀ ਭੈਣ-ਭਰਾਵਾਂ ਨਾਲ ਵਾਪਰ ਗਿਆ ਭਾਣਾ! ਹੋਈ ਦਰਦਨਾਕ ਮੌਤ

Monday, Jul 29, 2024 - 12:23 PM (IST)

ਕੈਨੇਡਾ 'ਚ ਪੰਜਾਬੀ ਭੈਣ-ਭਰਾਵਾਂ ਨਾਲ ਵਾਪਰ ਗਿਆ ਭਾਣਾ! ਹੋਈ ਦਰਦਨਾਕ ਮੌਤ

ਮਲੌਦ/ਪਟਿਆਲਾ (ਸ਼ਿਵਰੰਜਨ ਧੀਰ/ਕੰਵਲਜੀਤ)- ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬ ਦੇ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਵਿਦੇਸ਼ ਦੀ ਧਰਤੀ ਤੋਂ ਅਜਿਹੀ ਕੋਈ ਮੰਦਭਾਗੀ ਖ਼ਬਰ ਸਾਹਮਣੇ ਨਾ ਆਉਂਦੀ ਹੋਵੇ। ਕਦੀ ਕੈਨੇਡਾ, ਕਦੀ ਅਮਰੀਕਾ ਤਾਂ ਕਦੀ ਕਿਸੇ ਹੋਰ ਦੇਸ਼ ਤੋਂ ਪੰਜਾਬ ਦੇ ਨੌਜਵਾਨਾਂ ਦੀ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹਾ ਹੀ ਭਾਣਾ ਵਾਪਰਿਆ ਹੈ ਲੁਧਿਆਣਾ ਦੀ ਸਬ ਤਹਿਸੀਲ ਮਲੌਦ ਦੇ 3 ਜਣਿਆਂ ਨਾਲ, ਜਿੰਨ੍ਹਾਂ ਦੀ ਕੈਨੇਡਾ ਵਿਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਾਬਕਾ Mrs. Chandigarh ਨੂੰ ਪੁਲਸ ਨੇ ਪੁੱਤ ਦੇ ਨਾਲ ਕੀਤਾ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ (ਵੀਡੀਓ)

ਜਾਣਕਾਰੀ ਮੁਤਾਬਕ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਵਿਚ 2 ਸਕੇ ਭੈਣ ਭਰਾਵਾਂ ਅਤੇ ਉਨ੍ਹਾਂ ਦੀ ਇਕ ਦੋਸਤ ਨਾਲ ਸੜਕ ਭਿਆਨਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23), ਉਸ ਦਾ ਭਰਾ ਨਵਜੋਤ ਸੋਮਲ (19) ਅਤੇ ਰੇਸ਼ਮ ਸਮਾਣਾ (23) ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - UP ਪੁਲਸ ਵੱਲੋਂ ਸਿੱਖਾਂ ਬਾਰੇ ਇਤਰਾਜ਼ਯੋਗ ਟਿੱਪਣੀ! ਸੁਖਬੀਰ ਬਾਦਲ ਨੇ ਵੀਡੀਓ ਸਾਂਝੀ ਕਰ ਕੀਤੀ ਸਖ਼ਤ ਕਾਰਵਾਈ ਦੀ ਮੰਗ

ਜਾਣਕਾਰੀ ਮੁਤਾਬਕ ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇਕ ਗੱਡੀ ਲਗਭਗ ਇਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਕੋਲ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ। ਹਾਈਵੇਅ ‘ਤੇ ਟਾਇਰ ਫਟ ਜਾਣ ਨਾਲ ਗੱਡੀ ਬੇਕਾਬੂ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾਗ੍ਰਸਤ ਗੱਡੀ ਦਾ ਡਰਾਇਵਰ ਜ਼ਖ਼ਮੀ ਹੈ। ਪੁਲਸ ਮੁਤਾਬਕ ਹਾਦਸੇ ਮੌਕੇ ਤਿੰਨੇਂ ਮੁਸਾਫ਼ਰ ਗੱਡੀ ਵਿਚੋਂ ਬਾਹਰ ਨਿਕਲ ਕੇ ਡਿਗ ਪਏ ਸਨ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News