ਪਾਵਰਕਾਮ ਦੀ ਦਸਤਕ : ਬਿਜਲੀ ਚੋਰੀ ਕਰਦੇ ਤਿੰਨ ਫੜੇ, ਕਰੀਬ 3 ਲੱਖ ਰੁਪਏ ਦਾ ਜੁਰਮਾਨਾ

05/19/2022 2:29:15 PM

ਲੁਧਿਆਣਾ(ਸਲੂਜਾ): ਪੰਜਾਬ ਸਰਕਾਰ ਦੀਆਂ ਬਿਜਲੀ ਚੋਰੀ ਲਈ ਸਖ਼ਤ ਹਦਾਇਤਾਂ 'ਤੇ ਪਾਵਰਕਾਮ ਅਧਿਕਾਰੀ ਵੀ ਹਰਕਤ 'ਚ ਨਜ਼ਰ ਆ ਰਹੇ ਹਨ। ਸੂਬੇ ਵਿਚ ਹੁਣ ਤੱਕ ਬਿਜਲੀ ਚੋਰੀ ਦੇ ਕਈ ਮਾਮਲਿਆਂ ਦਾ ਨਿਪਟਾਰਾ ਕਰਕੇ ਖ਼ਪਤਕਾਰਾਂ ਨੂੰ ਜੁਰਮਾਨਾ ਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਿਜਲੀ ਚੋਰੀ ਨੂੰ ਨੁਕੇਲ ਪਾਉਣ ਦੇ ਮਕਸਦ ਨਾਲ ਬੀਤੇ ਦਿਨੀਂ ਪਾਵਰਕਾਮ ਲੁਧਿਆਣਾ ਦੀਆਂ ਟੀਮਾਂ ਵੱਲੋਂ ਸਥਾਨਕ ਕਿਲਾ ਮੁਹੱਲਾ ’ਚ ਦਸਤਕ ਦੇ ਕੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਸੀ ਜਿਸ ਵਿਚ ਬਿਜਲੀ ਚੋਰੀ ਦੇ 3 ਮਾਮਲੇ ਫੜੇ ਗਏ ਸਨ।

ਇਹ ਵੀ ਪੜ੍ਹੋ- ਹੁਣ ਆਮ ਨਾਗਰਿਕਾਂ ਲਈ ਸਵੇਰ ਦੀ ਸੈਰ ਲਈ ਵੀ ਖੁੱਲ੍ਹੇਗਾ ਜਲ੍ਹਿਆਵਾਲਾਂ ਬਾਗ

ਜਾਣਕਾਰੀ ਮੁਤਾਬਕ ਪਾਵਰਕਾਮ ਨੇ ਇਨ੍ਹਾਂ ਨੂੰ 3 ਲੱਖ 14 ਹਜ਼ਾਰ ਰੁਪਏ ਦੇ ਜ਼ੁਰਮਾਨੇ ਦੇ ਨੋਟਿਸ ਭੇਜਣ ਦੇ ਨਾਲ ਹੀ ਐਂਟੀ ਪਾਵਰ ਥੈਫਟ ਪੁਲਸ ਨੂੰ ਬਿਜਲੀ ਚੋਰੀ ਦੇ ਕੇਸ ਦਰਜ ਕਰਨ ਨੂੰ ਕਿਹਾ ਗਿਆ ਹੈ। ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ 4 ਯੂ. ਈ. ਦੇ ਮਾਮਲਿਆਂ ਵਿਚ 15,988 ਰੁਪਏ ਅਤੇ ਇਕ ਯੂ. ਈ. ਈ. ਦੇ ਮਾਮਲੇ ਵਿਚ ਉਪਭੋਗਤਾ ਨੂੰ 17,589 ਰੁਪਏ ਦੀ ਪੈਨਲਟੀ ਪਾਈ ਗਈ ਹੈ।

ਲੁਧਿਆਣਾ ਪਾਵਰਕਾਮ ਕੇਂਦਰੀ ਜੋਨ ਦੇ ਕਿਸ ਸਰਕਲ ਵਿਚ ਕਿੰਨੇ ਮਾਮਲੇ ਬਿਜਲੀ ਚੋਰੀ ਦੇ ਹੋਏ ਬੇਨਕਾਬ

ਸਰਕਲ  ਕਨੈਕਸ਼ਨ ਚੈਕ  ਬਿਜਲੀ ਚੋਰੀ ਪੈਨਲਿਟੀ
ਪੂਰਵੀ 1248174000 345500
ਪੱਛਮੀ 756887000 524000
ਸਬ ਅਰਬਨ 1761840000 791000
ਖੰਨਾ 19671070000 386000

 

ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News