ਮੋਗੇ ਦੇ ਤਿੰਨ ਭਰਾਵਾਂ ਦਾ ਪੁਲਸ ਨੇ ਕੀਤਾ ਪਰਦਾਫਾਸ਼, ਸਾਹਮਣੇ ਆਇਆ ਸੱਚ ਜਾਣ ਰਹਿ ਜਾਓਗੇ ਹੈਰਾਨ (ਤਸਵੀਰਾਂ)

04/08/2017 11:54:46 AM

ਲੁਧਿਆਣਾ (ਰਿਸ਼ੀ) : ਮੁਕਤਸਰ ਦੇ ਰਹਿਣ ਵਾਲੇ ਤਿੰਨ ਭਰਾਵਾਂ ਨੇ ਮੋਗਾ ਦੇ ਰਹਿਣ ਵਾਲੇ ਆਪਣੇ ਇਕ ਦੋਸਤ ਦੇ ਨਾਲ ਮਿਲ ਕੇ ਵਾਹਨ ਲੁੱਟਣ ਅਤੇ ਚੋਰੀ ਕਰਨ ਦਾ ਗਿਰੋਹ ਬਣਾ ਲਿਆ, ਜੋ 2 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਰਾਤ ਸਮੇਂ ਗੰਨ ਪੁਆਇੰਟ ''ਤੇ ਲੋਕਾਂ ਤੋਂ ਕਾਰਾਂ ਲੁੱਟ ਰਹੇ ਸਨ।  ਇਸ ਗਿਰੋਹ ਦਾ ਸੀ. ਆਈ. ਏ. ਦੀ ਪੁਲਸ ਪਾਰਟੀ ਨੇ ਪਰਦਾਫਾਸ਼ ਕੀਤਾ ਹੈ ਅਤੇ 315 ਬੋਰ ਦੇ ਰਿਵਾਲਵਰ, 1 ਜ਼ਿੰਦਾ ਕਾਰਤੂਸ ਅਤੇ ਬਠਿੰਡਾ ਤੋਂ ਲੁੱਟੀ ਹੋਈ ਮਹਿੰਦਰਾ ਪਿਕਅਪ ਕਾਰ ਦੇ ਨਾਲ ਗ੍ਰਿਫਤਾਰ ਕਰ ਕੇ ਥਾਣਾ ਸਾਹਨੇਵਾਲ ਵਿਚ ਕੇਸ ਦਰਜ ਕੀਤਾ ਹੈ।
ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਏ. ਡੀ. ਸੀ. ਪੀ. ਕ੍ਰਾਈਮ ਬਲਕਾਰ ਸਿੰਘ ਦੀ ਅਗਵਾਈ ਵਿਚ ਇਸ ਗਿਰੋਹ ਨੂੰ ਫੜਨ ਲਈ ਇਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀ। ਟੀਮ ਨੇ ਗਿਰੋਹ ਦੇ ਚਾਰੇ ਮੈਂਬਰਾਂ ਨੂੰ ਸਾਹਨੇਵਾਲ ਇਲਾਕੇ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਲਗਭਗ 8 ਮਹੀਨੇ ਪਹਿਲਾਂ ਲੁੱਟੀ ਕਾਰ ਵਿਚ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਫੜੇ ਗਏ ਗਿਰੋਹ ਦੇ 4 ਮੈਂਬਰਾਂ ਵਿਚੋਂ ਤਿੰਨ ਭਰਾ ਹਨ, ਜਦੋਂਕਿ ਇਕ ਦੋਸਤ ਹੈ। ਸਾਰਿਆਂ ਦੀ ਉਮਰ 35 ਤੋਂ 40 ਸਾਲ ਦੇ ਵਿਚ ਹੈ। ਤਿੰਨੇ ਭਰਾ 2 ਸਾਲ ਤੋਂ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਸਨ। ਪੰਜਾਬ ਦੇ ਕਿਸੇ ਵੀ ਸ਼ਹਿਰ ਵਿਚ ਵਾਰਦਾਤ ਕਰਨ ਤੋਂ ਬਾਅਦ ਸਾਰੇ ਲੁਧਿਆਣਾ ਆ ਕੇ ਲੁਕ ਜਾਂਦੇ ਸਨ। ਫੜੇ ਗਏ ਦੋਸ਼ੀਆਂ ਦੀ ਪਛਾਣ ਕਾਰਜ ਨਿਵਾਸੀ ਸਰਪੰਚ ਕਾਲੋਨੀ, ਜਸਵਿੰਦਰ ਸਿੰਘ ਨਿਵਾਸੀ ਮੁੰਡੀਆਂ ਕਾਲੋਨੀ, ਸਾਰਜ ਨਿਵਾਸੀ ਮੁੰਡੀਆਂ ਖੁਰਦ, ਸਤਪਾਲ ਸਿੰਘ ਨਿਵਾਸੀ ਮੋਗਾ ਵਜੋਂ ਹੋਈਆ ਹੈ।

ਸਰਗਣਾ 30 ਕੇਸਾਂ ''ਚ ਭਗੌੜਾ
ਗਿਰੋਹ ਦਾ ਸਰਗਣਾ ਕਾਰਜ ਸਿੰਘ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 3 ਦਰਜਨ ਤੋਂ ਜ਼ਿਆਦਾ ਚੋਰੀ ਅਤੇ ਲੁੱਟ ਦੇ ਪਰਚੇ ਦਰਜ ਹਨ ਅਤੇ ਅਦਾਲਤ ਵੱਲੋਂ ਉਸ ਨੂੰ 30 ਕੇਸਾਂ ਵਿਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ, ਜਦੋਂਕਿ ਹੋਰਨਾਂ ਮੈਂਬਰਾਂ ''ਤੇ 1 ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ।

ਵੱਡੇ ਵਾਹਨਾਂ ਦੇ ਟਾਇਰ ਉਤਾਰ ਕੇ ਵੇਚਦੇ ਸਨ
ਗਿਰੋਹ ਦੇ ਮੈਂਬਰ ਵਾਰਦਾਤ ਕਰਨ ਤੋਂ ਬਾਅਦ ਜ਼ਿਆਦਾਤਰ ਵੱਡੇ ਵਾਹਨਾਂ ਨੂੰ ਕੁਝ ਦੂਰ ਹੀ ਛੱਡ ਕੇ ਚਲੇ ਜਾਂਦੇ ਸਨ। ਲੁੱਟ ਦਾ ਮਕਸਦ ਵਾਹਨ ਨਹੀਂ ਉਸ ਦੇ ਟਾਇਰ ਚੋਰੀ ਕਰਨਾ ਹੁੰਦਾ ਸੀ, ਜਿਸ ਨੂੰ ਕਾਰ ਵਿਚ ਲੋਡ ਕਰ ਕੇ ਲੈ ਜਾਂਦੇ ਅਤੇ ਵੇਚ ਕੇ ਪੈਸੇ ਕਮਾਉਂਦੇ ਸਨ।

ਇਨ੍ਹਾਂ ਸ਼ਹਿਰਾਂ ''ਚ ਜ਼ਿਆਦਾ ਕੇਸ ਦਰਜ
ਗਿਰੋਹ ਦੇ ਮੈਂਬਰਾਂ ਦੇ ਖਿਲਾਫ ਮੁਕਤਸਰ, ਮੋਗਾ, ਖੰਨਾ, ਫਾਜ਼ਿਲਕਾ, ਮੋਹਾਨੀ, ਸਮਰਾਲਾ, ਬਰੀ ਵਾਲਾ ਇਲਾਕਿਆਂ ''ਚ ਜ਼ਿਆਦਾ ਕੇਸ ਦਰਜ ਹਨ, ਜਦੋਂਕਿ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਚੋਰੀ, ਲੁੱਟ, ਸਨੈਚਿੰਗ ਸਮੇਤ ਵੱਖ-ਵੱਖ ਕੇਸ ਦਰਜ ਹਨ।


Gurminder Singh

Content Editor

Related News