ਲੰਗਰ ਦੀ ਪਰਚੀ ਕੱਟਣ ਆਏ ਵਿਅਕਤੀ ਕਰ ਗਏ ਕਾਂਡ

Thursday, Jul 18, 2024 - 02:42 PM (IST)

ਲੁਧਿਆਣਾ (ਜਗਰੂਪ)- ਬੀਤੇ ਦਿਨੀਂ ਥਾਣਾ ਮੋਤੀ ਨਗਰ ਦੇ ਇਲਾਕੇ 'ਚ ਤਿੰਨ ਨੌਜਵਾਨਾਂ ਵੱਲੋਂ ਜ਼ਬਰਦਸਤੀ ਉਗਰਾਹੀ ਕਰਨ ਕਰਕੇ ਇਲਾਕੇ ਦੇ ਉਦਯੋਗਪਤੀ ਫੈਕਟਰੀ ਮਾਲਕਾਂ, ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ 3 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਮੋਤੀ ਨਗਰ 'ਚ ਸ਼ਿਕਾਇਤ ਦਿੱਤੀ ਸੀ, ਇਸ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰਨ ਦੇ ਵੀ ਚਰਚੇ ਸਾਹਮਣੇ ਆਏ ਸੀ। ਇਸੇ ਮਾਮਲੇ ਤਹਿਤ ਹੁਣ ਥਾਣਾ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ  ਨਾਮਜਦ ਕਰਕੇ ਪੜਤਾਲ ਸ਼ੁਰੂ ਕੀਤੀ ਹੈ। ਇਸ ਮਾਮਲੇ 'ਚ ਤਿੰਨ ਵਿਅਕਤੀਆਂ 'ਚੋ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ, ਪਰ ਰਿਕਵਰੀ ਕੋਈ ਨਹੀਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ

ਮਾਮਲੇ ਸਬੰਧੀ ਸ਼ਿਕਾਇਤਕਰਤਾ ਜਰਨੈਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬਾਬਾ ਗੱਜਾ ਜੈਨ ਕਲੋਨੀ ਨੇ ਦੱਸਿਆ ਕਿ 15 ਜੁਲਾਈ ਨੂੰ ਆਪਣੀ ਸਵਰਨ ਇੰਜਨੀਅਰਿੰਗ ਵਰਕਸ ਫੈਕਟਰੀ 'ਚ ਹਾਜ਼ਰ ਸੀ ਤਾਂ ਤਿੰਨ ਵਿਅਕਤੀ ਜੋ ਚੋਰਾਂ ਦੀ ਤਰ੍ਹਾਂ ਮੇਰੀ ਫੈਕਟਰੀ 'ਚ ਦਾਖ਼ਲ ਹੋਏ। ਜਿਨ੍ਹਾਂ ਨੇ ਮੇਰੇ ਤੋਂ ਜ਼ਬਰਦਸਤੀ ਪੈਸਿਆਂ ਦੀ ਮੰਗ ਕੀਤੀ ਕਿ ਅਸੀਂ ਕਿਸੇ ਤੀਰਥ ਅਸਥਾਨ 'ਤੇ ਲੰਗਰ ਲਗਾਉਣਾ ਹੈ। ਜਦੋਂ ਮੈਂ ਆਪਣੀ ਅਸਮਰੱਥਾ ਜਾਹਿਰ ਕੀਤੀ ਤਾਂ ਇਨ੍ਹਾਂ ਲੋਕਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਇੰਨ੍ਹਾਂ ਵਿਅਕਤੀਆਂ ਨੂੰ ਮਨ੍ਹਾਂ ਕੀਤਾ ਤਾਂ ਇਨਾਂ ਨੇ ਜ਼ਬਰਦਸਤੀ ਮੇਰੇ ਤੋਂ 51 ਸੌ ਰੁਪਏ ਲੈ ਲਏ ਅਤੇ ਮੈਨੂੰ ਕੋਈ ਪਰਚੀ ਵੀ ਨਹੀਂ ਦਿੱਤੀ। ਮੈਨੂੰ ਆਪਣੀ ਜ਼ੁਬਾਨ ਬੰਦ ਰੱਖਣ ਅਤੇ ਚੁੱਪ ਚਾਪ ਅੱਗੇ ਤੋਂ ਵੀ ਪੈਸੇ ਦਿੰਦੇ ਰਹਿਣ ਲਈ ਕਿਹਾ। 

ਇਹ ਖ਼ਬਰ ਵੀ ਪੜ੍ਹੋ - Breaking News: ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਮੁੰਡਾ, ਹੈਰਾਨ ਕਰੇਗੀ ਵਜ੍ਹਾ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਨੇ ਫੌਰਨ ਆਪਣੇ ਇਲਾਕੇ ਦੇ ਮੋਹਤਬਰਾਂ ਨਾਲ ਗੱਲ ਸਾਂਝੀ ਕੀਤੀ ਅਤੇ ਥਾਣਾ ਮੋਤੀ ਨਗਰ ਇਸ ਦੀ ਸੂਚਨਾ ਦਿੱਤੀ। ਇਨ੍ਹਾਂ 'ਚੋਂ ਇਕ ਵਿਅਕਤੀ ਸੰਜੇ ਪੁੱਤਰ ਰਾਮੇਸ਼ ਵਾਸੀ ਮੁਹੱਲਾ ਸੰਤਪੁਰਾ ਮਿਲਰਗੰਜ ਨੂੰ ਫੜ ਕੇ ਪੁਲਸ ਹਵਾਲੇ ਕੀਤਾ। ਇਸ ਦੀ ਪੜਤਾਲ 'ਚ ਪੁਲਸ ਨੇ ਇਸ ਦੇ 2 ਸਾਥੀ ਵਿਸ਼ਾਲ ਕੁਮਾਰ ਪੁੱਤਰ ਚਿੰਤੂ ਅਤੇ ਸ਼ਨੀ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਮੁਹੱਲਾ ਸੰਤਪੁਰਾ ਮਿਲਰਗੰਜ ਨੂੰ ਨਾਮਜ਼ਦ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News