ਕਪੂਰਥਲਾ ਜ਼ਿਲ੍ਹੇ ’ਚ ਇਕੋ ਦਿਨ ’ਚ ਤਿੰਨ ਥਾਣੇਦਾਰਾਂ ਦੀ ਹੋਈ ਮੌਤ
Saturday, Mar 05, 2022 - 06:52 PM (IST)
ਕਪੂਰਥਲਾ (ਸੋਢੀ)— ਕਪੂਰਥਲਾ ਜ਼ਿਲ੍ਹੇ ’ਚ ਵੀਰਵਾਰ ਨੂੰ ਜ਼ਿਲ੍ਹੇ ’ਚ ਤਾਇਨਾਤ ਤਿੰਨ ਥਾਣੇਦਾਰਾਂ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਏ. ਐੱਸ. ਆਈ. ਅਮਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਔਜਲਾ ਜੋਗੀ ਰੋਡ ਨਜ਼ਦੀਕ ਔਜਲਾ ਫਾਟਕ ਦੇ ਰੂਪ ’ਚ ਹੋਈ ਹੈ। ਮਿ੍ਰਤਕ ਸੁਲਤਾਨਪੁਰ ਲੋਧੀ ਸਿਟੀ ਥਾਣਾ ’ਚ ਤਾਇਨਾਤ ਸੀ ਅਤੇ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਕੁਝ ਦਿਨ ਤੋਂ ਘਰ ’ਚ ਹੀ ਇਲਾਜ ਕਰਵਾ ਰਿਹਾ ਸੀ।
ਇਹ ਵੀ ਪੜ੍ਹੋ: ਮਾਸਕੋ ਪੁੱਜੇ ਜਲੰਧਰ ਦੇ 4 ਵਿਦਿਆਰਥੀ, ਬੋਲੇ-ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਯੂਕ੍ਰੇਨ ’ਚ ਬਦਤਰ ਹਾਲਾਤ
ਵੀਰਵਾਰ ਸ਼ਾਮ ਸਿਹਤ ਵਿਗੜੀ ਤਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਮਿ੍ਰਤਕ ਦੀ ਪਛਾਣ ਏ. ਐੱਸ. ਆਈ. ਸੁਰਜੀਤ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਥਾਣਾ ਸਦਰ ਮੂਲ ਵਾਸੀ ਕੋਕਲਪੁਰ ਦੇ ਰੂਪ ’ਚ ਹੋਈ ਹੈ। ਮਿ੍ਰਤਕ ਐੱਸ. ਐੱਸ. ਪੀ. ਦਫ਼ਤਰ ’ਚ ਤਾਇਨਾਤ ਸੀ। ਵੀਰਵਾਰ ਸ਼ਾਮ ਉਸ ਨੂੰ ਸੀਨੇ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਇਲਾਜ ਲਈ ਪਰਿਵਾਰਕ ਮੈਂਬਰ ਨੂੰ ਜਲੰਧਰ ਦੇ ਨਿਜੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤੀਜੇ ਮ੍ਰਿਤਕ ਦੀ ਪਛਾਣ ਏ. ਐੱਸ. ਆਈ. ਚੰਨਣ ਸਿੰਘ ਵਾਸੀ ਪਿੰਡ ਸੱਲਾਂ ਠਾਂਡਾ ਹੁਸ਼ਿਆਰਪੁਰ ਦੇ ਰੂਪ ’ਚ ਹੋਈ ਹੈ। ਮ੍ਰਿਤਕ ਬੈਗੋਵਾਲ ਥਾਣੇ ’ਚ ਤਾਇਨਾਤ ਸੀ। ਵੀਰਵਾਰ ਸ਼ਾਮ ਉਸ ਨੇ ਸੀਨੇ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਸਾਥੀ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੀ ਬੰਦਨਾ ਸੂਦ, ਹਾਲਾਤ ਬਿਆਨ ਕਰਦੇ ਬੋਲੀ, 'ਭੁੱਖੇ ਹੀ ਰਹਿਣਾ ਪਿਆ, ਪਾਣੀ ਵੀ ਨਹੀਂ ਹੋਇਆ ਨਸੀਬ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ