ਵੱਖ-ਵੱਖ ਮਾਮਲਿਆਂ ’ਚ ਤਿੰਨ ਗ੍ਰਿਫਤਾਰ

Wednesday, Aug 15, 2018 - 06:02 AM (IST)

ਵੱਖ-ਵੱਖ ਮਾਮਲਿਆਂ ’ਚ ਤਿੰਨ ਗ੍ਰਿਫਤਾਰ

ਮੋਗਾ, (ਅਾਜ਼ਾਦ)- ਪੁਲਸ ਵੱਲੋਂ  ਵੱਖ-ਵੱਖ   ਮਾਮਲਿਆਂ  ’ਚ  3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ  ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਦੇਵ ਸਿੰਘ  ਵੱਲੋਂ  ਪੁਲਸ   ਪਾਰਟੀ   ਸਮੇਤ ਪੁਰਾਣੀ ਸਿਟੀ ਰੋਡ ਮੋਗਾ ਵੱਲ  ਗਸ਼ਤ   ਦੌਰਾਨ ਹਰਪ੍ਰੀਤ ਸਿੰਘ ਉਰਫ ਲਾਡੀ ਨਿਵਾਸੀ ਪ੍ਰੀਤ ਨਗਰ ਮੋਗਾ ਨੂੰ 35 ਗ੍ਰਾਮ ਨਸ਼ੇ  ਵਾਲੇ  ਪਾਊਡਰ ਸਮੇਤ  ਕਾਬੂ  ਕੀਤਾ  ਗਿਆ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
 ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਹੌਲਦਾਰ ਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਚੀਮਾ ਰੋਡ ਕੋਟ ਈਸੇ ਖਾਂ ਤੋਂ ਮਹਿੰਦਰ ਸਿੰਘ ਨੂੰ ਸਾਢੇ 25 ਲਿਟਰ ਬਣੀ ਹੋਈ ਭੰਗ ਸਮੇਤ ਕਾਬੂ  ਕੀਤਾ। ਕÎਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਜਦ ਉਹ ਇਲਾਕੇ ’ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ  ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕੁਲਵਿੰਦਰ ਸਿੰਘ ਉਰਫ ਲਾਡੀ ਨਿਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਦਡ਼ਾ- ਸੱਟਾ ਲਾਉਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਸ਼ਰੇਆਮ ਉੱਚੀ ਅਾਵਾਜ਼ ਨਾਲ ਲੋਕਾਂ ਨੂੰ ਦਡ਼ਾ-ਸੱਟਾ ਲਾਉਣ ਲਈ ਬੁਲਾ ਰਿਹਾ ਹੈ, ਜਿਸ ’ਤੇ  ਉਨ੍ਹਾਂ  ਛਾਪਾਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਦਡ਼ੇ-ਸੱਟੇ ਵਾਲੀ ਕਾਪੀ ਬਰਾਮਦ  ਕੀਤੀ। ਕਥਿਤ ਦੋਸ਼ੀ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News