ਧਮਕੀ ਭਰੇ ਆਉਂਦੇ ਸਨ ਫੋਨ, ਮੰਗਦੇ ਸੀ ਫਿਰੌਤੀਆਂ, ਜਦੋਂ ਖੁੱਲ੍ਹਾ ਰਾਜ਼ ਤਾਂ ਦੇਖੋ ਨਿਕਲਿਆ ਕੌਣ?

Monday, Sep 12, 2022 - 02:49 AM (IST)

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਗਾ ਦੇ ਮਹਿਲਾ ਕੌਂਸਲਰ ਦੇ ਪਤੀ ਰਾਜ ਕੁਮਾਰ ਮੁਖੀਜਾ ਵਾਸੀ ਦਸਮੇਸ਼ ਨਗਰ ਮੋਗਾ ਅਤੇ ਨਿਸ਼ਾਨ ਸਿੰਘ ਵਾਸੀ ਨਿਗਾਹਾ ਰੋਡ ਮੋਗਾ ਤੋਂ ਇਲਾਵਾ ਹੋਰਨਾਂ ਵਪਾਰੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਧਮਕੀ ਭਰੇ ਫੋਨ ਆ ਰਹੇ ਸਨ। ਫੋਨ ਕਰਨ ਵਾਲੇ ਆਪਣੇ-ਆਪ ਨੂੰ ਗੈਂਗਸਟਰ ਅਤੇ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਦੱਸ ਕੇ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਜਿਸ ਦੀ ਸ਼ਿਕਾਇਤ ਰਾਜ ਕੁਮਾਰ ਮੁਖੀਜਾ ਤੇ ਨਿਸ਼ਾਨ ਸਿੰਘ ਵੱਲੋਂ ਮੋਗਾ ਪੁਲਸ ਨੂੰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਜਥੇਬੰਦੀ 'ਵਾਰਿਸ ਪੰਜਾਬ ਦੇ' ਦਾ ਪ੍ਰਧਾਨ ਬਣੇ ਅੰਮ੍ਰਿਤਪਾਲ ਸਿੰਘ ਦੀ ਨਿਯੁਕਤੀ ’ਤੇ ਉੱਠੇ ਸਵਾਲ

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਮੋਗਾ ਦੇ ਸਾਈਬਰ ਸੈੱਲ ਵੱਲੋਂ ਮੋਬਾਇਲ ਨੰਬਰਾਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਧਮਕੀ ਭਰੇ ਫੋਨ ਜੋ ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਦੇਣ ਲਈ ਆ ਰਹੇ ਸਨ, ਉਹ ਰਾਜ ਕੁਮਾਰ ਮੁਖੀਜਾ ਦੇ ਗੁਆਂਢੀ ਹਰਜੀਤ ਸਿੰਘ ਉਰਫ ਜੀਤਾ ਤੇ ਦਮਨ ਸਿੰਘ ਗਿੱਲ ਨਗਰ ਮੋਗਾ ਹਾਲ ਅਬਾਦ ਕੈਨੇਡਾ ਵੱਲੋਂ ਕੀਤੇ ਜਾ ਰਹੇ ਸਨ। ਇਸੇ ਤਰ੍ਹਾਂ ਨਿਸ਼ਾਨ ਸਿੰਘ ਨੂੰ ਇਹ ਫੋਨ ਗੁਰਜੰਟ ਸਿੰਘ ਉਰਫ ਸੋਨੂੰ ਵਾਸੀ ਪੁਰਾਣਾ ਮੋਗਾ ਹਾਲ ਵਾਸੀ ਕੈਨੇਡਾ ਵੱਲੋਂ ਕੀਤੇ ਜਾ ਰਹੇ ਸਨ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਵੱਲੋਂ ਇਹ ਧਮਕੀ ਭਰੇ ਫੋਨ ਸ਼ਹਿਰ ਦੇ ਉਦਯੋਗਪਤੀਆਂ 'ਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੇ ਗਏ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਖਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਰਾਜ ਕੁਮਾਰ ਮੁਖੀਜਾ ਦੀ ਸ਼ਿਕਾਇਤ ’ਤੇ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖਾਂ ਨੂੰ ਖ਼ਤਰਾ! ਬੋਲੇ- ਇੱਥੇ ਸਾਡੇ ਲਈ ਕੋਈ ਥਾਂ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News