ਭਾਜਪਾ ਕੌਂਸਲਰ ਨੂੰ ਖਾਲਿਸਤਾਨੀ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ ਪੰਜਾਬ ਛੱਡੋ
Friday, Dec 30, 2022 - 01:04 AM (IST)
ਜਲੰਧਰ (ਵਰੁਣ) : ਲਕਸ਼ਰ-ਏ-ਖਾਲਸਾ ਖਾਲਿਸਤਾਨ ਦੇ ਬੁਲਾਰੇ ਵੱਲੋਂ ਆਰ. ਐੱਸ. ਐੱਸ. ਆਗੂ ਵਿਵੇਕ ਖੰਨਾ ਤੇ ਉਨ੍ਹਾਂ ਦੀ ਪਤਨੀ ਸ਼ੈਲੀ ਖੰਨਾ (ਭਾਜਪਾ ਕੌਂਸਲਰ) ਨੂੰ ਪੰਜਾਬ ਛੱਡਣ ਦੀ ਧਮਕੀ ਦਿੱਤੀ ਗਈ ਹੈ। ਵਿਦੇਸ਼ੀ ਨੰਬਰ ਤੋਂ ਕੀਤੀ ਕਾਲ ’ਚ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਖਾਲਿਸਤਾਨੀ ਸਮਰਥਕ ਦੱਸ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਜੇਕਰ ਉਹ ਪੰਜਾਬ, ਭਾਜਪਾ, ਆਰ. ਐੱਸ. ਐੱਸ. ਛੱਡ ਕੇ ਕਾਂਗਰਸ ’ਚ ਸ਼ਾਮਲ ਨਹੀਂ ਹੋਏ ਤਾਂ ਉਸ ਦੇ ਪਰਿਵਾਰ ਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਜੰਮੂ 'ਚ ਸਿੱਖ ਸੰਗਤ ਨੇ ਸ਼ਰਧਾ ਨਾਲ ਮਨਾਇਆ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
ਵਾਰਡ ਨੰ. 17 ਦੀ ਭਾਜਪਾ ਕੌਂਸਲਰ ਸ਼ੈਲੀ ਖੰਨਾ ਦੇ ਪਤੀ ਵਿਵੇਕ ਖੰਨਾ ਵਾਸੀ ਸੂਰਿਆ ਐਨਕਲੇਵ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਲੜਕੇ ਦੇ ਮੋਬਾਇਲ ’ਤੇ ਰਾਤ 1 ਵਜੇ ਇਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਮੈਸੇਜ ਤੇ ਫੋਨ ਆਏ ਸਨ। ਉਨ੍ਹਾਂ ਇਨ੍ਹਾਂ ਵਟਸਐਪ ਕਾਲਾਂ ਤੇ ਸੁਨੇਹਿਆਂ ਨੂੰ ਨਜ਼ਰਅੰਦਾਜ਼ ਕੀਤਾ ਪਰ 28 ਦਸੰਬਰ ਦੀ ਰਾਤ ਨੂੰ ਦੁਬਾਰਾ ਉਸ ਨੂੰ ਇਕ ਵਟਸਐਪ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲਾ ਖੁਦ ਨੂੰ ਸੰਦੀਪ ਸਿੰਘ ਖਾਲਿਸਤਾਨੀ ਦੱਸ ਰਿਹਾ ਸੀ।
ਇਹ ਵੀ ਪੜ੍ਹੋ : ED ਵੱਲੋਂ ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਦੇ 11 ਕੰਪਲੈਕਸਾਂ ’ਤੇ ਛਾਪੇਮਾਰੀ, ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ
ਵਿਵੇਕ ਖੰਨਾ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਨੰਬਰ ਤੋਂ ਇਹ ਧਮਕੀ ਮਿਲੀ ਸੀ, ਉਸ ਨੰਬਰ ਤੋਂ ਪਹਿਲਾਂ ਵੀ ਸ਼ਿਵ ਸੈਨਾ ਦੇ ਕਈ ਨੇਤਾਵਾਂ, ਹਿੰਦੂ ਨੇਤਾਵਾਂ ਆਦਿ ਨੂੰ ਧਮਕੀਆਂ ਮਿਲੀਆਂ ਸਨ। ਵਿਵੇਕ ਖੰਨਾ ਨੇ ਵਟਸਐਪ ’ਤੇ ਕਾਲ ਕਰਨ ਵਾਲੇ ਵਿਅਕਤੀ ਦੀ ਵੀਡੀਓ ਵੀ ਬਣਾਈ, ਜਿਸ ਵਿੱਚ ਉਹ ਹਿੰਦੀ ’ਚ ਗੱਲ ਕਰ ਰਿਹਾ ਸੀ, ਜਦਕਿ ਉਸ ਦੀ ਭਾਸ਼ਾ ਵੀ ਕਿਤੇ-ਕਿਤੇ ਪਾਕਿਸਤਾਨੀ ਲੱਗ ਰਹੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।