ਹਾਈਵੇਅ ਬਣਾਉਣ ਵਾਲੇ ਠੇਕੇਦਾਰਾਂ ਨੂੰ ਮਿਲੀਆਂ ਜਿਉਂਦੇ ਸਾੜਣ ਦੀਆਂ ਧਮਕੀਆਂ! DGP ਵੱਲੋਂ ਕਾਰਵਾਈ ਦੇ ਹੁਕਮ

Thursday, Aug 08, 2024 - 12:47 PM (IST)

ਹਾਈਵੇਅ ਬਣਾਉਣ ਵਾਲੇ ਠੇਕੇਦਾਰਾਂ ਨੂੰ ਮਿਲੀਆਂ ਜਿਉਂਦੇ ਸਾੜਣ ਦੀਆਂ ਧਮਕੀਆਂ! DGP ਵੱਲੋਂ ਕਾਰਵਾਈ ਦੇ ਹੁਕਮ

ਚੰਡੀਗੜ੍ਹ/ਲੁਧਿਆਣਾ (ਅੰਕੁਰ/ਵੈੱਬ ਡੈਸਕ)- ਪੰਜਾਬ ’ਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਐਨ.ਐੱਚ.ਏ.ਆਈ. ਠੇਕੇਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ’ਚ ਹੁਣ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਡੀ. ਜੀ. ਪੀ. ਨੂੰ ਤੁਰੰਤ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਮਹਾਨਗਰ 'ਚ ਹਰ ਐਤਵਾਰ ਨੂੰ ਨਹੀਂ ਮਿਲੇਗਾ ਤੇਲ! ਬੰਦ ਰਹਿਣਗੇ ਪੈਟਰੋਲ ਪੰਪ

ਜਾਣਕਾਰੀ ਮੁਤਾਬਕ ਕੁਝ ਠੇਕੇਦਾਰਾਂ ਦਾ ਕੁਝ ਲੋਕਾਂ ਨਾਲ ਵੀ ਝਗੜਾ ਹੋਇਆ। ਇਸ ਦੌਰਾਨ ਕੁਝ ਨਾਂ ਵੀ ਸਾਹਮਣੇ ਆ ਰਹੇ ਹਨ। ਐੱਨ. ਐੱਚ .ਏ. ਆਈ. ਵੱਲੋਂ ਲਿਖੇ ਪੱਤਰ ’ਚ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਠੇਕੇਦਾਰਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਜਲੰਧਰ ਤੇ ਲੁਧਿਆਣਾ ਖੇਤਰ ’ਚ ਆ ਰਹੀ ਹੈ। ਪਹਿਲਾ ਇਹ ਮਾਮਲਾ ਠੇਕੇਦਾਰਾਂ ਨੇ ਇਹ ਮਾਮਲਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਕੋਲ ਚੁੱਕਿਆ ਸੀ।

ਇਸ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਨੇ ਇਹ ਮਾਮਲਾ ਸਰਕਾਰ ਕੋਲ ਚੁੱਕਿਆ ਹੈ, ਜਿਸ ’ਤੇ ਪੰਜਾਬ ਦੇ ਮੁੱਖ ਸਕੱਤਰ ਨੇ ਡੀ. ਜੀ. ਪੀ. ਨੂੰ ਐੱਫ.ਆਈ.ਆਰ. ਦੇ ਆਧਾਰ ’ਤੇ ਇਸ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਵਿਚ ਠੇਕੇਦਾਰਾਂ ਨੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਵੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਹਰਸਿਮਰਤ ਬਾਦਲ ਵੱਲੋਂ Finance Bill 2024 ਦਾ ਵਿਰੋਧ, ਕਿਸਾਨਾਂ ਲਈ ਇਹ ਸੋਧ ਕਰਨ ਦੀ ਰੱਖੀ ਮੰਗ

ਦਾਖਾ ਥਾਣੇ 'ਚ FIR ਦਰਜ

ਇਸ ਮਾਮਲੇ ਵਿਚ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ਮਗਰੋਂ ਲੁਧਿਆਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਲੁਧਿਆਣਾ ਦੇ ਦਾਖਾ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਕੇ.ਐੱਸ. ਧਾਲੀਵਾਲ ਨੇ ਦੱਸਿਆ ਕਿ ਬਾਲਾਜੀ ਟ੍ਰੇਡਿੰਗ ਕੰਪਨੀ ਦੇ ਸੰਦੀਪ ਸ਼ਰਮਾ ਤੇ ਮਨੀਸ਼ ਗੋਦਾਰਾ ਨੇ ਪ੍ਰਾਜੈਕਟਟ ਤਹਿਤ ਮਟੀਰੀਅਲ ਸਪਲਾਈ ਕਰਨ ਦਾ ਠੇਕਾ ਲਿਆ ਸੀ। ਉਨ੍ਹਾਂ ਦਾ ਕੰਸਟ੍ਰਕਸ਼ਨ ਕੰਪਨੀ ਦੇ ਨਾਲ ਵਿਵਾਦ ਸੀ, ਜਿਸ ਦੇ ਚਲਦਿਆਂ ਉਹ ਕੁਝ ਸਾਥੀਆਂ ਦੇ ਨਾਲ ਕੰਪਨੀ ਦੇ ਦਫ਼ਤਰ ਪਹੁੰਚੇ ਅਤੇ ਦੋਹਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਐੱਸ.ਐੱਚ.ਓ. ਨੇ ਦੱਸਿਆ ਕਿ ਦਫਤਰ ਵਿਚ ਦਾਖ਼ਲ ਹੋਣ ਅਤੇ ਧਮਕਾਉਣ ਦੇ ਦੋਸ਼ ਹੇਠ ਮੁਕੇਸ਼ ਗੋਦਾਰਾ, ਸੰਦੀਪ ਸ਼ਰਮਾ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News