ਸਾਵਧਾਨ! ਤਿਉਹਾਰਾਂ ਦੇ ਦਿਨਾਂ ਵਿਚਾਲੇ ਮੰਡਰਾ ਰਿਹੈ ਵੱਡਾ ਖ਼ਤਰਾ

Tuesday, Aug 27, 2024 - 04:36 PM (IST)

ਲੁਧਿਆਣਾ (ਸਹਿਗਲ): ਤਿਉਹਾਰਾਂ ਦੇ ਸੀਜ਼ਨ ਦੀ ਆਮਦ ਨਾਲ ਜਿਵੇਂ-ਜਿਵੇਂ ਮਠਿਆਈਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ, ਉੱਥੇ ਹੀ ਮਿਲਾਵਟਖੋਰ ਵੀ ਸਰਗਰਮ ਹੋਣ ਲੱਗੇ ਹਨ ਅਤੇ ਨਕਲੀ ਖੋਆ ਅਤੇ ਪਨੀਰ ਬਾਜ਼ਾਰ ਵਿਚ ਆਉਣ ਦੀ ਸੰਭਾਵਨਾ ਵੱਧ ਗਈ ਹੈ। ਮਾਹਰਾਂ ਮੁਤਾਬਕ ਨਕਲੀ ਮਠਿਆਈਆਂ ਜਿਸ ਵਿਚ ਡਿਟਰਜੈਂਟ, ਯੂਰੀਆ, ਰਿਫਾਇੰਡ ਆਇਲ, ਨਕਲੀ ਘਿਓ, ਐਨੀਮਲ ਫੈਟ, ਹਾਈਡ੍ਰੋਜਨੇਟਿਡ ਆਇਲ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਮਠਿਆਈਆਂ ਕਾਰਨ ਦਿਲ ਅਤੇ ਲੀਵਰ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਸੇਵਾਮੁਕਤ ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ ਦੱਸਦੇ ਹਨ ਕਿ ਮਿਲਾਵਟੀ ਮਠਿਆਈਆਂ ਆਦਿ ਖਾਣ ਨਾਲ ਉਲਟੀਆਂ, ਦਸਤ, ਘਬਰਾਹਟ, ਪੇਟ ਦਰਦ ਜਾਂ ਸੋਜ, ਚਮੜੀ ਦੀ ਐਲਰਜੀ ਅਤੇ ਫੂਡ ਪੋਇਜ਼ਨਿੰਗ ਤੋਂ ਇਲਾਵਾ ਕਈ ਵਾਰ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਪਲਟੀ; ਔਰਤ ਦੀ ਮੌਤ

ਕਿੰਝ ਕਰੀਏ ਮਠਿਆਈਆਂ ਦੀ ਜਾਂਚ

ਸਾਬਕਾ ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ ਨੇ ਕਿਹਾ ਕਿ ਆਮ ਬੰਦੇ ਲਈ ਮਠਿਆਈਆਂ ਦੀ ਜਾਂਚ ਕਰਨੀ ਜ਼ਿਆਦਾ ਮੁਸ਼ਕਲ ਨਹੀਂ ਹੈ। ਗੂੜ੍ਹੇ ਰੰਗ ਵਾਲੀਆਂ ਮਠਿਆਈਆਂ ਜੋ ਛੂਹਣ 'ਤੇ ਰੰਗ ਛੱਡਣ, ਉਹ ਨਹੀਂ ਲੈਣੀਆਂ ਚਾਹੀਦੀਆਂ। ਇਨ੍ਹਾਂ ਵਿਚ ਕੱਚੇ ਰੰਗ ਦੀ ਵਰਤੋਂ ਹੁੰਦੀ ਹੈ, ਜੋ ਕੱਪੜੇ ਰੰਗਣ ਦੇ ਕੰਮ ਆਉਂਦਾ ਹ। ਇਸੇ ਤਰ੍ਹਾਂ ਗੁਲਾਬੀ ਰੰਗ ਦੀ ਚਮਚਮ ਗਲਤ ਰੰਗਾਂ ਦੀ ਵਰਤੋਂ ਕਾਰਨ ਕੈਂਸਰ ਜਿਹੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਖੋਏ ਨੂੰ ਮਸਲਣ 'ਤੇ ਉਸ ਦੀ ਗੋਲ਼ੀ ਨਾ ਬਣੇ ਤਾਂ ਅਜਿਹੀ ਮਠਿਆਈ ਨਹੀਂ ਖਰੀਦਣੀ ਚਾਹੀਦੀ। ਇਸੇ ਤਰ੍ਹਾਂ ਮਠਿਆਈਆਂ 'ਤੇ ਲੱਗੇ ਵਰਕ ਦੀ ਪਛਾਣ ਲਈ ਵਰਕ ਨੂੰ ਉਤਾਰ ਕੇ 2 ਉਂਗਲੀਆਂ ਵਿਚ ਮਸਲਣ 'ਤੇ ਜੇਕਰ ਉਸ ਦੀ ਗੋਲੀ ਬਣ ਜਾਂਦੀ ਹੈ ਤਾਂ ਉਹ ਐਲੂਮੀਨੀਅਮ ਦਾ ਵਰਕ ਹੋ ਸਕਦਾ ਹੈ, ਜਦਕਿ ਚਾਂਦੀ ਦਾ ਵਰਕ ਮਸਲਣ 'ਤੇ ਉਸ ਦੀ ਗੋਲੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਸ਼ੁੱਧ ਖੋਆ ਚਿਕਨਾ ਹੁੰਦਾ ਹੈ, ਜਦਕਿ ਨਕਲੀ ਦਾਣੇਦਰ। ਜੇਕਰ ਮਠਿਆਈ ਸੁੱਕੀ ਹੈ ਜਾਂ ਸਖ਼ਤ ਹੈ ਤਾਂ ਨਾ ਖਰੀਦੋ। ਇਸ ਤੋਂ ਇਲਾਵਾ ਜੇਕਰ ਉਸ ਵਿਚ ਆਇਓਡੀਨ ਦੀਆਂ ਕੁਝ ਬੂੰਦਾਂ ਮਿਲਾਉਣ 'ਤੇ ਉਸ ਦਾ ਰੰਗ ਨੀਲਾ ਜਾਂ ਕਾਲਾ ਪੈ ਜਾਵੇ ਤਾਂ ਸਮਝ ਜਾਓ ਕੀ ਖੋਆ ਨਕਲੀ ਹੈ। ਕੋਸ਼ਿਸ਼ ਕਰੋ ਕਿ ਮਠਿਆਈਆਂ ਆਪਣੀ ਜਾਣ-ਪਛਾਣ ਦੇ ਦੁਕਾਨਦਾਰ ਤੋਂ ਹੀ ਖਰੀਦੋ।

ਜ਼ਰੂਰ ਲਵੋ ਬਿੱਲ

ਸਾਬਕਾ ਸਹਾਇਕ ਫੂਡ ਕਮਿਸ਼ਨਰ ਨੇ ਕਿਹਾ ਕਿ ਮਠਿਆਈਆਂ ਦੀ ਖਰੀਦ ਮੌਕੇ 'ਤੇ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਵੋ। ਉਸ ਬਿੱਲ 'ਤੇ FSSAI ਦਾ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲਿਖਿਆ ਹੋਵੇ। ਇਸੇ ਤਰ੍ਹਾਂ ਪੈਕਡ ਮਠਿਆਈ 'ਤੇ ਵੀ FSSAI ਦਾ ਸਰਟੀਫਿਕੇਸ਼ ਜ਼ਰੂਰ ਵੇਖ ਲਵੋ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ! ਟਰੂਡੋ ਸਰਕਾਰ ਨੇ ਕਰ 'ਤਾ ਇਹ ਐਲਾਨ

ਇੰਝ ਕਰੋ ਸ਼ਿਕਾਇਤ

ਜੇਕਰ ਮਠਿਆਈ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੈ, ਤਾਂ FSSAI ਪੋਰਟਲ 'ਤੇ ਜਾ ਕੇ ਦੁਕਾਨਦਾਰ ਦੇ ਨਾਂ ਅਤੇ FSSAI ਨੰਬਰ ਦੇ ਨਾਲ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ। ਇਸ ਦੀ ਇਕ ਕਾਪੀ ਫੂਡ ਕਮਿਸ਼ਨਰ, ਸਿਵਲ ਸਰਜਨ ਜਾਂ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਕਾਰਵਾਈ ਲਈ ਦੇਣੀ ਚਾਹੀਦੀ ਹੈ। ਇਸ 'ਤੇ ਸਿਹਤ ਵਿਭਾਗ ਫੂਡ ਵਿੰਗ ਸ਼ਾਖਾ ਦੀ ਟੀਮ ਜਿਸ ਵਿਚ ਫੂਡ ਸੇਫ਼ਟੀ ਅਫ਼ਸਰ ਸ਼ਾਮਲ ਹੋਣਗੇ, ਉਕਤ ਦੁਕਾਨ ਦਾ ਦੌਰਾ ਕਰਨਗੇ। ਮਠਿਆਈਆਂ ਦੇ ਨਮੂਨੇ ਅਤੇ ਲਏ ਗਏ ਨਮੂਨੇ ਜਾਂਚ ਲਈ ਭੇਜੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News