ਬੰਗਾ ਦੇ ਪਿੰਡ ਦੇ ਸਪੋਰਟਸ ਕਲੱਬ ਦੀ ਕੰਧ 'ਤੇ ਟੰਗਿਆ ਮਿਲਿਆ ਜ਼ਿੰਦਾ ਕਾਰਤੂਸ, ਦਿੱਤੀ ਇਹ ਧਮਕੀ

Thursday, Feb 02, 2023 - 06:46 PM (IST)

ਬੰਗਾ ( ਚਮਨ ਲਾਲ/ਰਾਕੇਸ਼) : ਬਲਾਕ ਬੰਗਾ ਦੇ ਪਿੰਡ ਭੋਰਾ ਵਿਖੇ ਬਣੇ ਸਪੋਰਟਸ ਕੱਲਬ ਦੀ ਦੀਵਾਰ 'ਤੇ ਧਮਕੀ ਦੇ ਨਾਲ ਕੰਧ ਨਾਲ ਟੰਗੇ ਮਿਲੇ ਇਕ ਜ਼ਿੰਦਾ ਕਾਰਤੂਸ ਤੋਂ ਬਾਅਦ ਪਿੰਡ ਭੋਰਾ ਤੇ ਇਸ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿਖੇ ਸਕੂਲ ਦੇ ਖੇਡ ਮੈਦਾਨ ਵਿਖੇ ਪਿੰਡ ਦੀ ਨੌਜਵਾਨ ਸਭਾ, ਐੱਨ.ਆਰ.ਆਈ ਭਰਾਵਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਦੇ ਮੈਚ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ : ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪੁੱਜੇ ਡਾਕਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਮੈਚ 10 ਫਰਵਰੀ ਤੋਂ 15 ਫਰਵਰੀ ਤੱਕ ਹੋਣੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਬਣੇ ਸਪੋਰਟਸ ਕੱਲਬ ਦੀ ਕੰਧ 'ਤੇ ਕਿਸੇ ਨੇ ਲੋਹੇ ਦੀ ਕਿੱਲ ਲਗਾ ਕੇ ਐੱਮ. ਸੀ ਨਾਲ ਇਕ ਜ਼ਿੰਦਾ ਕਾਰਤੂਸ ਟੰਗਿਆ ਹੈ ਤੇ ਕਾਲੀ ਸਿਆਹੀ ਨਾਲ ਇਕ ਤੀਰ ਦਾ ਨਿਸ਼ਾਨ ਬਣਾ ਕੇ ਧਮਕੀ ਦਿੱਤੀ ਹੈ ਕਿ “ਆਹ ਦੇਖ ਲਓ ਐੱਨ.ਆਰ.ਆਈ ਜਿੰਨ੍ਹੇ ਮੈਚ ਕਰਵਾਉਣੇ ਆਪਣੀ ਜ਼ਿੰਮੇਵਾਰੀ ਤੇ ਕਰਵਾਇਓ”।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਸਾਲ ਪਹਿਲਾਂ ਹੋਇਆ ਸੀ ਵਿਆਹ

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ ਇੰਸਪੈਕਟਰ ਰਾਜੀਵ ਕੁਮਾਰ ਨੂੰ ਸ਼ਿਕਾਇਤ ਦਿੱਤੀ ਜੋ ਕਿ ਕੁਝ ਹੀ ਮਿੰਟਾਂ 'ਚ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜ ਗਏ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਸਮਾਚਾਰ ਲਿਖੇ ਜਾਂਚ ਤੱਕ ਪੁਲਸ ਦੀਆਂ ਟੀਮਾਂ ਪਿੰਡ ਭੋਰਾ ਵਿਖੇ ਮੌਜੂਦ ਸਨ ਅਤੇ ਪਿੰਡ ਦੇ ਹੀ ਵੱਖ-ਵੱਖ ਲੋਕਾਂ ਦੇ ਬਿਆਨ ਕਲਮਬੰਦ ਕਰ ਆਪਣੀ ਜਾਂਚ ਵਿੱਚ ਲੱਗੀਆਂ ਹੋਈਆਂ ਸਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਕਾਰਤੂਸ ਕਿਸ ਨੇ ਉਕਤ ਧਮਕੀ ਤੋਂ ਬਾਅਦ ਕੰਧ ਨਾਲ ਟੰਗਿਆ ਹੈ।


Mandeep Singh

Content Editor

Related News