ਕੈਨੇਡਾ ਤੋਂ ਪੰਜਾਬ ਆਏ ਹਜ਼ਾਰਾਂ ਐੱਨ. ਆਰ. ਆਈ. ਕਰਫਿਊ ''ਚ ਫਸੇ
Wednesday, Apr 08, 2020 - 01:22 PM (IST)
ਜਲੰਧਰ (ਵਿਸ਼ੇਸ਼) : ਦੁਨੀਆ ਭਰ 'ਚ ਮਹਾਮਾਰੀ ਬਣੇ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਵਧਣਾ ਜਾਰੀ ਹੈ। ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4900 ਦੇ ਪਾਰ ਪਹੁੰਚ ਚੁੱਕੀ ਹੈ, ਜਦਕਿ ਪੰਜਾਬ ਵੀ ਇਸ ਤੋਂ ਵਾਂਝਾ ਨਹੀਂ ਹੈ। ਪੰਜਾਬ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 8 ਮੌਤਾਂ ਹੋ ਚੁੱਕੀਆਂ ਹਨ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 101 ਤੱਕ ਪਹੁੰਚ ਗਿਆ ਹੈ।
23 ਮਾਰਚ ਤੋਂ ਜਾਰੀ ਲਾਕਡਾਊਨ ਕਾਰਣ ਜਿਥੇ ਦੇਸ਼ ਦੇ ਕਈ ਹਿੱਸਿਆਂ 'ਚ ਪਲਾਇਨ ਕਰ ਕੇ ਇਕ ਸੂਬੇ ਤੋਂ ਦੂਜੇ ਸੂਬਿਆਂ ਨੂੰ ਜਾ ਰਹੇ ਲੋਕ ਫਸ ਕੇ ਰਹਿ ਗਏ ਹਨ , ਉਥੇ ਕੈਨੇਡਾ ਤੋਂ ਪੰਜਾਬ ਆਏ ਹਜ਼ਾਰਾਂ ਐੱਨ. ਆਰ. ਆਈਜ਼ ਅਤੇ ਪੀ. ਆਰ. ਕਾਰਡ ਧਾਰਕ ਪੰਜਾਬ 'ਚ ਲੱਗੇ ਕਰਫਿਊ ਦਰਮਿਆਨ ਫਸ ਗਏ ਹਨ। ਕਈ ਐੱਨ. ਆਰ. ਆਈਜ਼ ਅਤੇ ਪੀ. ਆਰ. ਕਾਰਡ ਧਾਰਕਾਂ ਨੇ ਕੈਨੇਡਾ ਵਾਪਸੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਹਨ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਲਾਈਟਸ ਕੈਂਸਲ ਹੋ ਜਾਣ ਕਾਰਣ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਲਾਕਡਾਊਨ ਖੁੱਲ੍ਹਣ ਅਤੇ ਵਾਪਸ ਜਾਣ ਦੀ ਰਾਹ ਦੇਖ ਰਹੇ ਹਨ। ਹਾਲਾਂਕਿ 14 ਅਪ੍ਰੈਲ ਤੱਕ ਲੱਗੇ ਲਾਕਡਾਊਨ ਦੇ ਅੱਗੇ ਵਧਣ ਜਾਂ ਖਤਮ ਹੋਣ ਬਾਰੇ ਅਜੇ ਸਥਿਤੀ ਸਾਫ ਨਹੀਂ ਹੈ। ਉਥੇ ਕੈਨੇਡਾ ਅਤੇ ਅਮਰੀਕਾ ਸਰਕਾਰ ਨੇ ਆਪਣੇ ਨਾਗਰਿਕਾਂ ਅਤੇ ਐੱਨ. ਆਰ. ਆਈਜ਼ ਦੀ ਵਾਪਸੀ ਲਈ ਰੈਸਕਿਊ ਫਲਾਈਟਸ ਚਲਾਉਣ ਦੀ ਗੱਲ ਕਹੀ ਹੈ ਅਤੇ ਅੱਜ ਮੰਗਲਵਾਰ ਨੂੰ ਕੁਝ ਫਲਾਈਟਸ ਕੈਨੇਡਾ ਅਤੇ ਅਮਰੀਕਾ ਲਈ ਦਿੱਲੀ ਤੋਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ ► ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ
ਡੇਢ ਲੱਖ ਪੰਜਾਬੀ ਕੈਨੇਡਾ, ਅਮਰੀਕਾ ਆਦਿ ਦੂਜੇ ਦੇਸ਼ਾਂ ਤੋਂ ਪੰਜਾਬ 'ਚ ਆਏ
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਜਗ ਬਾਣੀ' ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਿਲੀ ਲਿਸਟ ਦੇ ਮੁਤਾਬਕ ਦਸੰਬਰ ਤੋਂ ਮਾਰਚ ਮਹੀਨੇ ਤਕ ਲਗਭਗ ਡੇਢ ਲੱਖ ਪੰਜਾਬੀ ਕੈਨੇਡਾ, ਅਮਰੀਕਾ, ਯੂਰਪ ਅਤੇ ਦੂਜੇ ਦੇਸ਼ਾਂ ਤੋਂ ਪੰਜਾਬ 'ਚ ਆਏ ਹਨ। ਇਨ੍ਹਾਂ 'ਚ ਇਕੱਲੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਏਅਰਪੋਰਟ 'ਤੇ 90 ਹਜ਼ਾਰ ਪੰਜਾਬੀ ਆਏ ਹਨ, ਜਦਕਿ ਦਿੱਲੀ ਏਅਰਪੋਰਟ 'ਤੇ ਪੰਜਾਬ ਆਉਣ ਵਾਲੇ ਲੋਕਾਂ ਦੀ ਗਿਣਤੀ 55 ਹਾਜ਼ਾਰ ਦੇ ਕਰੀਬ ਹੈ।
ਚੰਡੀਗੜ੍ਹ ਦੇ ਇਸ ਕਾਰੋਬਾਰੀ ਨੇ ਕੀਤੀ ਪਹਿਲਕਦਮੀ
ਚੰਡੀਗੜ੍ਹ ਦੇ ਕਾਰੋਬਾਰੀ ਨਿਊਟਨ ਸਿੱਧੂ ਨੇ ਪਹਿਲਕਦਮੀ ਕਰਦੇ ਹੋਏ 'ਕੈਨੇਡੀਅਨਸ ਸਟਕ ਇਨ ਪੰਜਾਬ' ਫੇਸਬੁਕ ਪੇਜ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਅਜਿਹੇ 7 ਹਜ਼ਾਰ ਤੋਂ ਵੱਧ ਐੱਨ. ਆਰ. ਆਈਜ਼ ਅਤੇ ਪੀ. ਆਰ. ਕਾਰਡ ਧਾਰਕ ਉਨ੍ਹਾਂ ਨਾਲ ਜੁੜ ਚੁੱਕੇ ਹਨ, ਜੋ ਕੈਨੇਡਾ ਤੋਂ ਆਏ ਹਨ ਅਤੇ ਲਾਕਡਾਊਨ ਦੀ ਵਜ੍ਹਾ ਨਾਲ ਕੈਦ ਹੋ ਕੇ ਰਹਿ ਗਏ ਹਨ। ਇਹ ਗਿਣਤੀ 25 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਲਾਕਡਾਊਨ ਲਾਗੂ ਹੋਇਆ ਤਾਂ ਉਨ੍ਹਾਂ 'ਚੋਂ ਕੋਈ ਵੀ ਨਹੀਂ ਜਾਣਦਾ ਸੀ ਕਿ ਵਾਪਸ ਕਿਵੇਂ ਜਾਣਗੇ। ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਆਨਲਾਈਨ ਜਾਰੀ ਕੀਤੇ ਗਏ ਕਰਫਿਊ ਪਾਸ ਪ੍ਰਾਪਤ ਕਰਨ ਦਾ ਤਰੀਕਾ ਪਤਾ ਨਹੀਂ। ਅਸੀਂ ਉਨ੍ਹਾਂ ਦੀ ਸੁਰੱਖਿਆ ਵਾਪਸੀ ਲਈ ਮਦਦ ਕਰ ਰਹੇ ਹਾਂ।
ਇਹ ਵੀ ਪੜ੍ਹੋ ► ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ
ਉਨ੍ਹਾਂ ਨੇ ਦੱਸਿਆ ਕਿ ਉਹ ਲੋਕ ਪਿਛਲੇ ਇਕ ਪਖਵਾੜੇ ਤੋਂ ਪੰਜਾਬ ਤੋਂ ਆਏ ਕੈਨੇਡਾ ਦੇ ਨਾਗਰਿਕਾਂ ਲਈ ਚਾਰਟਰਡ ਪਲੇਨ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਕੰਪਨੀਆਂ ਨਾਲ ਇਕ ਚਾਰਟਰਡ ਜਹਾਜ਼ ਦੀ ਕੀਮਤ 'ਤੇ ਗੱਲਬਾਤ ਕੀਤੀ, ਜੋ ਚੰਡੀਗੜ੍ਹ ਜਾਂ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਬਾਹਰ ਜਾਣ ਲਈ ਤਿਆਰ ਹਨ। ਜਿਵੇਂ ਕਿ ਕੈਨੇਡਾ ਦੇ ਉਚਾਯੋਗ ਨੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੇ ਦਖਲਅੰਦਾਜ਼ੀ ਨਾਲ ਅੱਜ ਇਸ ਦੇ ਲਈ ਮਨਜ਼ੂਰੀ ਜਾਰੀ ਕੀਤੀ, ਪੰਜਾਬ ਤੋਂ ਸਸਤੀ ਕੀਮਤ 'ਤੇ ਸਿੱਧੀਆਂ ਉਡਾਣਾਂ ਲਈ ਆਸ ਦੀ ਜੋ ਕਿਰਨ ਉਭਰੀ ਹੈ। ਉਥੇ ਪੰਜਾਬ ਸਰਕਾਰ ਨੇ ਐੱਨ. ਆਰ. ਆਈਜ਼ ਨੂੰ ਹਵਾਈ ਅੱਡਿਆਂ ਤਕ ਪਹੁੰਚਾਉਣ ਲਈ ਬੱਸਾਂ ਉਪਲੱਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ।
ਵਿਸ਼ਵ ਭਰ 'ਚ ਕੋਰੋਨਾ ਇਨਫੈਕਟਿਡ ਮਰੀਜ਼
ਮੰਗਲਵਾਰ ਦੀ ਸਵੇਰ 8 ਵਜੇ ਤਕ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 13 ਲੱਖ 60 ਹਜ਼ਾਰ ਦੇ ਪਾਰ ਹੋ ਗਈ ਜਦਕਿ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 75,900 ਨੂੰ ਪਾਰ ਕਰ ਚੁੱਕਾ ਹੈ। ਇਸ ਦੌਰਾਨ 2.93 ਲੱਖ ਲੋਕ ਇਸ ਬੀਮਾਰੀ ਨਾਲ ਠੀਕ ਵੀ ਹੋਏ ਹਨ।
ਮੁਸ਼ਕਲ ਦੀ ਘੜੀ ਹੈ, ਕੋਈ ਵੀ ਐੱਨ. ਆਰ. ਆਈਜ਼ ਘਬਰਾਓ ਨਾ : ਰਮੇਸ਼ ਸੰਘਾ
ਕੈਨੇਡਾ ਤੋਂ ਪੰਜਾਬ ਆ ਕੇ ਕਰਫਿਊ 'ਚ ਫਸੇ ਐੱਨ. ਆਰ. ਆਈਜ਼ ਦੀ ਕੈਨੇਡਾ ਵਾਪਸੀ ਨੂੰ ਲੈ ਕੇ ਕੈਨੇਡਾ ਦੇ ਸੰਸਦ ਮੈਂਬਰ ਰਮੇਸ਼ ਸੰਘਾ ਜੋ ਮੂਲਰੂਪ ਨਾਲ ਜਲੰਧਰ (ਪੰਜਾਬ) ਦੇ ਰਹਿਣ ਵਾਲੇ ਹਨ, ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਗੌਰਮਿੰਟ ਆਫ ਕੈਨੇਡਾ ਰਜਿਸਟ੍ਰੇਸ਼ਨ ਆਫ ਕਨਾਨਾਡੀਅਨ ਅਬ੍ਰਾਡ (ਰੋਕਾ) ਸਰਵਿਸ ਇਨ ਇੰਡੀਆ ਸ਼ੁਰੂ ਹੋ ਚੁੱਕੀ ਹੈ। ਜੋ ਵੀ ਕਨਾਡਾਈ ਐੱਨ. ਆਰ. ਆਈਜ਼ ਅਤੇ ਪੀ. ਆਰ. ਕਾਰਡ ਧਾਰਕ ਪੰਜਾਬ 'ਚ ਕਰਫਿਊ 'ਚ ਫਸੇ ਹਨ ਉਹ ਸਾਰੇ ਇਸ 'ਚ ਰਜਿਸਟ੍ਰੇਸ਼ਨ ਕਰਵਾਓ ਤਾਂ ਕਿ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਮ ਹੋ ਸਕੇ। ਇਹੀ ਨਹੀਂ ਕੁਝ ਫਲਾਈਟਸ ਦਾ ਇੰਤਜ਼ਾਮ ਵੀ ਹੋ ਚੁੱਕਾ ਹੈ ਅਤੇ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਕੈਨੇਡਾ ਦੇ ਲਈ ਆ ਰਹੀਆਂ ਹਨ। ਸੰਘਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਾਂ, ਜਿਨ੍ਹਾਂ ਦੇ ਯਤਨਾਂ ਨਾਲ ਐੱਨ. ਆਰ. ਆਈਜ਼ ਨੂੰ ਪੰਜਾਬ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਸ਼ਕਲ ਦੀ ਘੜੀ ਹੈ, ਕੋਈ ਵੀ ਐੱਨ. ਆਰ. ਆਈਜ਼ ਘਬਰਾਓ ਨਹੀਂ ਸਾਰਿਆਂ ਦੀ ਵਾਪਸੀ ਦਾ ਇੰਤਜ਼ਾਮ ਹੋਵੇਗਾ।
ਇਹ ਵੀ ਪੜ੍ਹੋ ► ਕੋਰੋਨਾ ਪੀੜਤ ,ਉਮਰ 81 ਸਾਲ ਰਿਸਕ ਜ਼ਿਆਦਾ ਪਰ ਡਾਕਟਰਾਂ ਦੀ ਮਿਹਨਤ ਰੰਗ ਲਿਆਈ