ਵਰਕਸ਼ਾਪ ਅੰਦਰ ਕਾਰ ''ਚ ਅੱਗ ਲੱਗਣ ਕਾਰਨ ਹਜ਼ਾਰਾਂ ਦਾ ਸਾਮਾਨ ਸੜਿਆ

09/21/2017 12:46:09 PM


ਅਬੋਹਰ (ਸੁਨੀਲ) - ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 'ਤੇ ਬੁੱਧਵਾਰ ਸਵੇਰੇ ਇਕ ਮਾਰੂਤੀ ਕਾਰ ਰਿਪੇਅਰਿੰਗ ਵਰਕਸ਼ਾਪ 'ਤੇ ਇਕ ਕਾਰ ਵਿਚ ਅੱਗ ਲੱਗਣ ਕਾਰਨ ਹਜ਼ਾਰਾਂ ਰੁਪਏ ਦੇ ਸਾਮਾਨ ਸੜਨ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਮੌਕੇ 'ਤੇ ਪੁੱਜੀ ਫਾਇਰ ਬਿਗ੍ਰੇਡ ਨੇ ਅੱਗ 'ਤੇ ਕਾਬੂ ਪਾ ਲਿਆ ਸੀ।

ਜਾਣਕਾਰੀ ਅਨੁਸਾਰ ਗੰਗਾਨਗਰ ਰੋਡ 'ਤੇ ਸਥਿਤ ਮਾਰੂਤੀ ਕਾਰ ਰਿਪੇਅਰਿੰਗ ਸਟੋਰ ਦੇ ਸੰਚਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਦੁਕਾਨ ਦੇ ਨੇੜੇ ਤੋਂ ਲੰਘ ਰਹੇ ਲੋਕਾਂ ਨੇ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਤੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਨੇ ਜਲਦ ਉਥੇ ਪਹੁੰਚ ਕੇ ਦੇਖਿਆ ਤਾਂ ਪਾਇਆ ਕਿ ਉਨ੍ਹਾਂ ਦੇ ਗੈਰੇਜ ਵਿਚ ਖੜ੍ਹੀ ਇਕ ਇੰਡਿਕਾ ਕਾਰ ਸੜ ਰਹੀ ਸੀ, ਜਿਸ 'ਤੇ ਉਨ੍ਹਾਂ ਇਸ ਗੱਲ ਦੀ ਸੂਚਨਾ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਿਕ ਮਨੀਸ਼ ਕੁਮਾਰ ਨੇ ਦੱਸਿਆ ਕਿ ਇਸ ਅਗਜ਼ਨੀ ਵਿਚ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ।


Related News