ਪੰਸਾਰੀ ਦੀ ਦੁਕਾਨ ''ਚੋਂ ਹਜ਼ਾਰਾਂ ਦੀ ਨਕਦੀ ਚੋਰੀ

Thursday, Nov 23, 2017 - 02:53 AM (IST)

ਪੰਸਾਰੀ ਦੀ ਦੁਕਾਨ ''ਚੋਂ ਹਜ਼ਾਰਾਂ ਦੀ ਨਕਦੀ ਚੋਰੀ

ਅਬੋਹਰ, (ਸੁਨੀਲ, ਰਹੇਜਾ)— ਸਥਾਨਕ ਸਰਕੂਲਰ ਰੋਡ 'ਤੇ ਬੀਤੀ ਰਾਤ ਚੋਰਾਂ ਨੇ ਇਕ ਪੰਸਾਰੀ ਦੀ ਦੁਕਾਨ 'ਤੇ ਧਾਵਾ ਬੋਲ ਕੇ ਉਥੋਂ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਰਕੂਲਰ ਰੋਡ ਗਲੀ ਨੰਬਰ 10 ਦੇ ਨੇੜੇ ਸਥਿਤ ਨੱਥੂਰਾਮ ਅਰਜੁਨ ਦਾਸ ਪੰਸਾਰੀ ਦੇ ਸੰਚਾਲਕ ਮਨੀਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਨੇ ਧਾਵਾ ਬੋਲ ਕੇ ਉਥੋਂ ਕਰੀਬ 25,000 ਦੀ ਨਕਦੀ ਚੋਰੀ ਕਰ ਲਈ। ਅੱਜ ਸਵੇਰੇ ਦੁਕਾਨ 'ਤੇ ਆਉਣ ਬਾਅਦ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲਗਾ। ਮਨੀਸ਼ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ ਛੇ ਮਹੀਨੇ ਪਹਿਲਾਂ ਚੋਰਾਂ ਨੇ ਇਸੇ ਤਰ੍ਹਾਂ ਉਨ੍ਹਾਂ ਦੀ ਦੁਕਾਨ 'ਤੇ ਧਾਵਾ ਬੋਲਿਆ ਸੀ। ਜਿਨਾਂ ਦਾ ਅੱਜ ਤੱਕ ਪੁਲਸ ਪਤਾ ਨਹੀਂ ਲਾ ਸਕੀ। ਮਨੀਸ਼ ਗੋਇਲ ਤੇ ਹੋਰ ਦੁਕਾਨਦਾਰਾਂ ਨੇ ਪੁਲਸ ਅਧਿਕਾਰੀਆਂ ਤੋਂ ਇਸ ਰੋਡ 'ਤੇ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। 


Related News