ਲੋਕ ਸਭਾ 'ਚ ਹਰਸਿਮਰਤ ਦੇ ਬਿਆਨ 'ਤੇ ਭੜਕੇ ਰਵਨੀਤ ਬਿੱਟੂ, ਕਹਿ ਦਿੱਤੀ ਵੱਡੀ ਗੱਲ

Tuesday, Apr 05, 2022 - 03:10 PM (IST)

ਲੁਧਿਆਣਾ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਉਹ ਹਰ ਵਾਰ ਪਾਰਲੀਮੈਂਟ ’ਚ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਬਾਹਰ ਕੱਢਣ ਦੀ ਮੰਗ ਕਰਦੀ ਹੈ। ਬਿੱਟੂ ਨੇ ਬੀਬੀ ਬਾਦਲ ਨੂੰ ਕਿਹਾ ਕਿ ਜੇਕਰ ਤੁਹਾਨੂੰ ਜੇਲ੍ਹਾਂ ’ਚ ਬੈਠੇ ਗੈਂਗਸਟਰਾਂ ਦਾ ਇੰਨਾ ਹੀ ਦੁਖ ਹੈ ਤਾਂ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿਓ। ਇਸ ਨਾਲ ਉਹ ਆਰਾਮ ਨਾਲ ਜੇਲ੍ਹ ’ਚੋਂ ਬਾਹਰ ਆ ਜਾਣਗੇ ਅਤੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਣਗੇ। ਉਨ੍ਹਾਂ ਬੀਬੀ ਨੂੰ ਘੇਰੇ ’ਚ ਲੈਂਦਿਆਂ ਕਿਹਾ ਕਿ ਇਹ ਨੇਕ ਕੰਮ ਦੀ ਸ਼ੁਰੂਆਤ ਉਹ ਆਪਣੇ ਘਰ ਤੋਂ ਸ਼ੁਰੂ ਕਰਨ ਅਤੇ ਸੁਖਬੀਰ ਬਾਦਲ ਦੀ ਜਗ੍ਹਾ ਰਾਜੋਆਣਾ ਨੂੰ ਸ਼੍ਰੋਅਦ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ। ਬਿੱਟੂ ਨੇ ਅੱਗੇ ਬੋਲਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਦੀਆਂ ਨਿਯੁਕਤੀਆਂ ਵੀ ਤੁਹਾਡੇ ਵਲੋਂ ਹੀ ਕੀਤੀਆਂ ਜਾਂਦੀਆਂ ਹਨ ਫਿਰ ਕਿਉਂ ਨਾ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐੱਸ.ਜੀ. ਪੀ. ਸੀ. ਦੇ ਜੱਥੇਦਾਰ ਦੀ ਨਿਯੁਕਤੀ ਵੀ ਬਾਦਲ ਪਰਿਵਾਰ ਦੀ ਸਿਫ਼ਾਰਸ਼ ’ਤੇ ਹੀ ਕੀਤੀ ਜਾਂਦੀ ਹੈ ਅਤੇ ਉੱਥੇ ਜਗਤਾਰ ਸਿੰਘ ਤਾਰਾ ਨੂੰ ਨਿਯੁਕਤ ਕੀਤਾ ਜਾਵੇ ਅਤੇ ਬਾਕੀ ਰਹਿ ਗਿਆ ਪਰਮਜੀਤ ਸਿੰਘ ਭਿਓਰਾ ਨੂੰ ਵੀ ਕਿੱਧਰੇ ਐਡਸਟ ਕਰ ਦਿੱਤਾ ਜਾਵੇ।

 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ

ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਾਰ ਵਾਰ ਪਾਰਲੀਮੈਂਟ ’ਚ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਨੂੰ ਬਾਹਰ ਕੱਢਣ ਦਾ ਮੁੱਦਾ ਚੁੱਕਦੀ ਹੈ ਜੇਕਰ ਉਹ ਉਨ੍ਹਾਂ ਦੀਆਂ ਨਿਯੁਕਤੀਆਂ ਇਸ ਹਿਸਾਬ ਨਾਲ ਕਰ ਦੇਣ ਤਾਂ ਉਨ੍ਹਾਂ ਦੇ ਮਸਲੇ ਆਸਾਨੀ ਨਾਲ ਹੱਲ ਹੋ ਸਕਦੇ ਹਨ। ਬਿੱਟੂ ਨੇ ਕਿਹਾ ਕਿ ਮੈਂ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕਰਦਾ ਹਾਂ ਅਤੇ ਮੀਡੀਆ ਵਲੋਂ ਵੀ ਇਹ ਗੱਲ ਉਨ੍ਹਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿ ਉਹ ਪਾਰਲੀਮੈਂਟ ’ਚ ਕਾਂਗਰਸ ਖ਼ਿਲਾਫ਼ ਬੋਲਣ ਅਤੇ ਝੂਠੇ ਡਰਾਮੇ ਕਰਨਾ ਬੰਦ ਕਰ ਦੇਣ। ਰਵਨੀਤ ਬਿੱਟੂ ਨੇ ਕਿਹਾ ਕਿ ਸਾਨੂੰ ਤਾਂ ਉਨ੍ਹਾਂ ਵਲੋਂ ਕੀਤੇ ਜ਼ੁਲਮਾਂ ਕਦੇ ਵੀ ਭੁੱਲ ਨਹੀਂ ਸਕਦੇ ਜਿਨ੍ਹਾਂ ਨੇ ਪੰਜਾਬ ’ਚ ਅਮਨ ਸ਼ਾਂਤੀ ਬਣਾਈ ਰੱਖਣ ਵਾਲੇ ਚੀਫ਼ ਮਨਿਸਟਰ ਜਿਸ ਨੂੰ ਲੋਕ ਆਪਣਾ ਮਸੀਹਾ ਸਮਝਦੇ ਸਨ, ਨੂੰ ਬੰਬ ਨਾਲ ਉਡਾ ਦਿੱਤਾ ਸੀ।

ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ

ਜੇਲ੍ਹਾਂ ’ਚ ਬੰਦ ਵੋਟਾਂ ਮੰਗਣ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਹਾਰ ਦਾ ਮੂੰਹ ਦਿਖਾ ਕਿ ਇਹ ਸਾਬਿਤ ਕਰ ਦਿੱਤਾ ਕਿ ਜੇਕਰ ਬਾਦਲਾਂ ਦੀ ਸਰਕਾਰ ਪੰਜਾਬ ’ਚ ਆਉਂਦੀ ਹੈ ਤਾਂ ਜੇਲ੍ਹਾਂ ’ਚ ਬੰਦ ਗੈਂਗਸਟਰ ਆਸਾਨੀ ਨਾਲ ਬਾਹਰ ਆ ਜਾਣਗੇ ਅਤੇ ਇਸ ਨਾਲ ਸਾਡੀਆਂ ਜਾਨਾਂ ਨੂੰ ਵੀ ਖ਼ਤਰਾ ਵੱਧ ਸਕਦਾ ਹੈ। \

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News