ਸ਼ਹੀਦੀ ਸਭਾ ਦੇ ਮੱਦੇਨਜ਼ਰ ਲੱਗੀ ਇਹ ਸਖ਼ਤ ਪਾਬੰਦੀ, ਜਾਰੀ ਹੋ ਗਏ ਹੁਕਮ

Wednesday, Dec 25, 2024 - 10:05 AM (IST)

ਸ਼ਹੀਦੀ ਸਭਾ ਦੇ ਮੱਦੇਨਜ਼ਰ ਲੱਗੀ ਇਹ ਸਖ਼ਤ ਪਾਬੰਦੀ, ਜਾਰੀ ਹੋ ਗਏ ਹੁਕਮ

ਖਮਾਣੋਂ (ਜਟਾਣਾ) : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ 3 ਕਿਲੋਮੀਟਰ ਘੇਰੇ ਤੋਂ ਇਲਾਵਾ ਕਈ ਹੋਰ ਥਾਵਾਂ 'ਤੇ ਸ਼ਰਾਬ ਦਾ ਸੇਵਨ ਕਰਕੇ ਆਉਣ 'ਤੇ ਪਾਬੰਦੀ ਲਾਈ ਹੈ। ਇਨ੍ਹਾਂ 'ਚ ਅਨਾਜ ਮੰਡੀ ਸਰਹਿੰਦ, ਸਾਨੀਪੁਰ ਰੋਡ, ਜੀ. ਟੀ. ਰੋਡ ਬਾੜਾ, ਚਾਵਲਾ ਚੌਂਕ ਸਰਹਿੰਦ, ਰੇਲਵੇ ਰੋਡ ਸਰਹਿੰਦ, ਰੇਲਵੇ ਰੋਡ ਹਮਾਂਯੂਪੁਰ, ਭੱਟੀ ਰੋਡ ਸਰਹਿੰਦ ਅਤੇ ਖ਼ਾਨਪੁਰ ਦੇ ਸ਼ਰਾਬ ਦੇ ਠੇਕੇ ਅਤੇ ਅਹਾਤੇ ’ਤੇ ਸ਼ਰਾਬ ਦੀ ਵਿਕਰੀ, ਹੋਟਲਾਂ ਆਦਿ ਜਿੱਥੇ ਕਾਨੂੰਨੀ ਤੌਰ ’ਤੇ ਸ਼ਰਾਬ ਦੀ ਵਰਤੋਂ ਦੀ ਇਜਾਜ਼ਤ ਹੈ, ’ਚ ਸ਼ਰਾਬ ਦਾ ਸੇਵਨ ਕਰ ਕੇ ਸ਼ਹੀਦੀ ਸਭਾ ਖੇਤਰ ’ਚ ਦਾਖ਼ਲ ਹੋਣ ’ਤੇ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 27 ਦਸੰਬਰ ਨੂੰ ਛੁੱਟੀ ਦਾ ਐਲਾਨ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਇਹ ਹੁਕਮ 25 ਤੋਂ 27 ਦਸੰਬਰ ਨੂੰ ਰਾਤ 12 ਵਜੇ ਤੱਕ ਲਾਗੂ ਰਹਿਣਗੇ। ਉਧਰ, ਡੀ. ਸੀ. ਡਾ. ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਐੱਸ. ਡੀ. ਐੱਮ. ਅਰਵਿੰਦ ਗੁਪਤਾ ਤੇ ਹੋਰ ਅਧਿਕਾਰੀਆਂ ਦੀ ਟੀਮ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਖ਼ੂਨਦਾਨ ਕੈਂਪਾਂ ਦਾ ਵੀ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੱਗੇ ਬਿਨਾਂ ਪ੍ਰਵਾਨਗੀ ਖ਼ੂਨਦਾਨ ਕੈਂਪਾਂ ਬੰਦ ਕਰਵਾਇਆ ਗਿਆ। ਉਨ੍ਹਾਂ ਤਾੜਨਾ ਕੀਤੀ ਕਿ ਸ਼ਹੀਦੀ ਸਭਾ ਮੌਕੇ ਕਿਸੇ ਵੱਲੋਂ ਵੀ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News