ਇਸ MLA ਦਾ ਹੈ ਨਾਖਾਂ ਦਾ ਬਾਗ, ਕਰਦੇ ਹਨ ਲੱਖਾਂ ਦੀ ਕਮਾਈ
Friday, Jul 24, 2020 - 01:49 AM (IST)
ਜਲੰਧਰ (ਵਿਕਰਮ ਸਿੰਘ ਕੰਬੋਜ)- ਐੱਮ. ਐੱਲ. ਏ. ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ ਜੋ ਕਿ ਇਕ ਸਿਆਸਤਦਾਨ ਦੇ ਨਾਲ-ਨਾਲ ਇਕ ਕਿਸਾਨ ਵੀ ਹਨ। ਅੱਜ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੇ ਪਿਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਵੱਲੋਂ ਲਗਾਏ ਗਏ ਨਾਖਾਂ ਦੇ ਬਾਗ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਾਗ ਉਨ੍ਹਾਂ ਦੇ ਪਿਤਾ ਵਡਾਲਾ ਜੀ ਨੇ 40 ਸਾਲ ਪਹਿਲਾਂ ਲਗਾਇਆ ਸੀ।
ਬਾਗ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬਾਗ 'ਚ ਲੱਗੇ ਬੁੱਟਿਆਂ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਇਹ ਬੁੱਟੇ ਵਧੇਰੀ ਉਮਰ 'ਚ ਜਾ ਕੇ ਹੀ ਫਲ ਦਿੰਦੇ ਹਨ। ਇਨ੍ਹਾਂ ਬੁੱੱਟਿਆਂ ਨੂੰ ਫੱਲ ਦੇਣ 'ਚ 6 ਤੋਂ 7 ਸਾਲ ਦਾ ਸਮਾਂ ਲਗਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਿਸਾਨ ਹੋਰ ਖੇਤੀਬਾੜੀ ਨਾਲੋਂ ਦੁੱਗਣਾ ਫਾਇਦਾ ਹੋਣ ਦੇ ਬਾਵਜੂਦ ਵੀ ਬਾਗਬਾਨੀ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਤੱਕ ਇਹ ਬੁੱਟੇ ਫੱਲ ਦੇਣ 'ਚ ਸਮਰਥਵਾਨ ਨਹੀਂ ਹੋ ਜਾਂਦੇ ਭਾਵ 5 ਤੋਂ 6 ਸਾਲ ਤੱਕ ਇਸ 'ਚ ਖੇਤੀ ਕੀਤੀ ਜਾ ਸਕਦੀ ਹੈ। ਬਾਗਬਾਨੀ ਕਰਨ ਦਾ ਇਹ ਵੀ ਇਕ ਫਾਇਦਾ ਹੈ ਕਿ ਇਨ੍ਹਾਂ ਬੁੱਟਿਆਂ ਦੀ ਉਮਰ ਬਹੁਤ ਹੁੰਦੀ ਹੈ ਤਕਰੀਬਨ 100 ਸਾਲ ਪੁਰਾਣੇ ਬਾਗ ਵੀ ਫਲ ਦਿੰਦੇ ਹਨ। ਇਹ ਫੱਲ ਦਿੱਲੀ ਤੇ ਕੋਲਕਤਾ ਭੇਜਿਆ ਜਾਂਦਾ ਹੈ ਕੋਲਕਤਾ 'ਚ ਇਨ੍ਹਾਂ ਨਾਖਾਂ ਦੀ ਇਕ ਵੱਡੀ ਮਾਰਕਿਟ ਹੈ। ਦੁਰਗਾ ਪੂਜਾ ਵਾਲੇ ਦਿਨ ਤਾਂ ਕੋਲਕਤਾ 'ਚ ਇਸ ਦੀ ਬਹੁਤ ਡਿਮਾਂਡ ਹੁੰਦੀ ਹੈ। ਇਸ ਤੋਂ ਇਲਾਵਾਂ ਅਹਿਮਦਾਬਾਦ, ਗੁਜਰਾਤ, ਮੁੰਬਈ ਤੇ ਪੂਰੇ ਭਾਰਤ 'ਚ ਇਸ ਦੀ ਮਾਰਕਿਟ ਹੈ।
ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਦੇ ਜ਼ਿਆਦਾਤਰ ਲੀਡਰ ਬਾਗਬਾਨੀ ਕਰਦੇ ਸਨ। ਜ਼ਿਨ੍ਹਾਂ 'ਚੋਂ ਵੱਡੇ ਬਾਦਲ ਸਾਹਿਬ ਤੇ ਸਪੀਕਰ ਗੁਰਦਿਆਲ ਸਿੰਘ ਢਿੱਲੋ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖਾਲੀ ਸਥਾਨ 'ਤੇ ਉਨ੍ਹਾਂ ਨੇ ਗਬੁ ਗੋਸੇ, ਨਾਸ਼ਪਤੀ,ਆੜੂ ਦੇ ਵੀ ਰੁੱਖ ਲਗਾਏ ਹਨ। ਉਨ੍ਹਾਂ ਕਿਹਾ ਕਣਕ ਝੋਨੇ ਨਾਲੋਂ ਇਸ ਤੋਂ ਆਮਦਨ ਜ਼ਿਆਦਾ ਕੀਤੀ ਜਾ ਸਕਦੀ ਹੈ। ਦੁਬਈ ਤੇ ਆਬੂਧਾਬੀ 'ਚ ਵੀ ਨਾਸ਼ਪਤੀ ਦੀ ਡਿਮਾਂਡ ਹੈ।