ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ
Saturday, Dec 02, 2023 - 05:34 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਐਂਡੋਕ੍ਰਾਈਨੋਲਾਜੀ ਵਿਭਾਗ ਨੇ ਕੁਸਿੰਗ ਦੇ ਵਿਕਾਰ ਦਾ ਪਤਾ ਲਾਉਣ ਲਈ ਇਕ ਨਵੀਂ ਤਕਨੀਕ ਦੀ ਖੋਜ ਕੀਤੀ ਹੈ। ਕੁਸਿੰਗ ਸਿੰਡਰੋਮ, ਜੋ ਕਿ ਇਕ ਗੁੰਝਲਦਾਰ ਹਾਰਮੋਨਜ਼ ਰੋਗ ਹੈ, ਕਾਰਨ ਸਰੀਰ ’ਚ ਕੋਰਟਸੋਲ ਨਾਂ ਦੇ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ। ਇਸ ਦਾ ਅਸਰ ਪੂਰੇ ਸਰੀਰ ’ਤੇ ਪੈਂਦਾ ਹੈ। ਬੀਮਾਰੀ ਦਾ ਹੱਲ ਪੀ. ਜੀ. ਆਈ. ਐਂਡੋਕ੍ਰਾਈਨੋਲਾਜੀ ਅਤੇ ਨਿਊਕਲੀਅਰ ਮੈਡੀਸਨ ਵਿਭਾਗ ਵਲੋਂ ਖੋਜਿਆ ਗਿਆ ਹੈ। ਪਿਊਟਰੀ ਗਲੈਂਡ ਵਿਚ ਇਕ ਕਿਸਮ ਦੀ ਰਸੌਲੀ ਹੁੰਦੀ ਹੈ, ਜੋ ਬੀਮਾਰੀ ਦਾ ਕਾਰਨ ਬਣਦੀ ਹੈ। ਐਂਡੋਕ੍ਰਾਈਨੋਲਾਜੀ ਵਿਭਾਗ ਦੇ ਐੱਚ. ਓ. ਡੀ. ਪ੍ਰੋ. ਸੰਜੇ ਬਡਾਡਾ ਨੇ ਦੱਸਿਆ ਕਿ ਸਿਰਫ਼ 60 ਤੋਂ 70 ਫੀਸਦੀ ਮਰੀਜ਼ਾਂ ’ਚ ਹੀ ਇਸ ਦਾ ਪਤਾ ਲੱਗਦਾ ਹੈ ਕਿਉਂਕਿ ਟਿਊਮਰ 5 ਮਿ. ਮੀ. ਤੋਂ ਛੋਟਾ ਹੁੰਦਾ ਹੈ। ਇਸ ਹਾਲਤ ’ਚ ਸੀ. ਆਰ. ਐੱਚ.-ਪੈਟ ਸੀ. ਟੀ. ਅਤੇ ਐੱਮ-ਡੈਸਮੋ ਆਧਾਰਿਤ ਪੈਟ-ਸਿਟੀ ਦੇ ਦੋ ਨਵੇਂ ਮਾਲੀਕਿਊਲ ਖੋਜੇ ਗਏ ਹਨ, ਜੋ ਸਹੀ ਢੰਗ ਨਾਲ ਡਾਇਗਨੋਜ਼ ਕਰਨ ਦੇ ਯੋਗ ਹੋਣਗੇ। ਇਸ ਤੋਂ ਬਾਅਦ ਸਮੇਂ ਸਿਰ ਸਰਜਰੀ ਰਾਹੀਂ ਹਟਾਇਆ ਜਾ ਸਕਦਾ ਹੈ। ਐਂਡੋਕ੍ਰਾਈਨੋਲਾਜੀ ਵਿਭਾਗ ਦੇ ਐਸੋਸੀਏਟ ਪ੍ਰੋ. ਡਾ. ਰਮਾ ਵਾਲੀਆ ਦੀ ਇਹ ਖੋਜ ਹੈ, ਜਿਨ੍ਹਾਂ ਨੇ ਨਿਊਕਲੀਅਰ ਮੈਡੀਸਨ ਤੋਂ ਡਾ. ਜਯਾ ਸ਼ੁਕਲਾ ਨਾਲ ਇਸ ’ਤੇ ਕੰਮ ਕੀਤਾ ਹੈ। 2017 ਤੋਂ ਇਨ੍ਹਾਂ ਮਾਲੀਕਿਊਲ ’ਤੇ ਕੰਮ ਕੀਤਾ ਜਾ ਰਿਹਾ ਸੀ। ਇਸ ਖੋਜ ਲਈ ਪੀ. ਜੀ. ਆਈ. ਨੂੰ ਪੇਟੈਂਟ ਵੀ ਮਿਲ ਗਿਆ ਹੈ। ਦੇਸ਼ ਵਿਚ ਹੀ ਨਹੀਂ, ਦੁਨੀਆ ’ਚ ਇਹ ਪਹਿਲੀ ਵਾਰ ਹੈ, ਜਦੋਂ ਇਸ ਤਰ੍ਹਾਂ ਦੀ ਤਕਨੀਕ ਦੀ ਖੋਜ ਕੀਤੀ ਗਈ ਹੈ। ਡਾ. ਵਾਲੀਆ ਅਨੁਸਾਰ ਹੁਣ ਤਕ 64 ਮਰੀਜ਼ਾਂ ’ਚ ਉਹ ਇਸ ਤਕਨੀਕ ਨਾਲ ਟਿਊਮਰ ਦਾ ਪਤਾ ਲਾ ਚੁੱਕੇ ਹਨ ਅਤੇ 42 ਮਰੀਜ਼ਾਂ ਦੀ ਸਰਜਰੀ ਕਰ ਚੁੱਕੇ ਹਨ। ਇਹ ਇਕ ਕਿਸਮ ਦੀ ਦੁਰਲੱਭ ਬੀਮਾਰੀ ਹੈ, ਜੋ 10 ਲੱਖ ਲੋਕਾਂ ’ਚੋਂ ਕੁਝ ਲੋਕਾਂ ਨੂੰ ਹੀ ਹੁੰਦੀ ਹੈ। ਪੀ. ਜੀ. ਆਈ. ਦੀ ਇਸ ਖੋਜ ਤੋਂ ਬਾਅਦ ਭਾਰਤ ਦੇ ਆਸ-ਪਾਸ ਦੇ ਦੇਸ਼ਾ ਦੇ ਨਾਲ ਕਈ ਵੱਡੇ ਦੇਸ਼ ਜਿਵੇਂ ਯੂ. ਐੱਸ. ਵੀ ਪੀ. ਜੀ. ਆਈ. ਤੋਂ ਇਸ ਤਕਨੀਕ ਸਬੰਧੀ ਮਦਦ ਮੰਗ ਰਿਹਾ ਹੈ।
ਇਹ ਵੀ ਪੜ੍ਹੋ : ਪੰਚਾਇਤ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਪਿੰਡ ਰਾਮਪੁਰ ਸਾਹੀਏਵਾਲ ਦੀ ਸਰਪੰਚ ਮੁਅੱਤਲ
ਨਸ਼ਾਂ ਜ਼ਰੀਏ ਦਵਾਈ ਦਿੱਤੀ ਜਾਵੇਗੀ, 40 ਮਿੰਟਾਂ ’ਚ ਫੈਲ ਜਾਏਗੀ
ਡਾ. ਵਾਲੀਆ ਦਾ ਕਹਿਣਾ ਹੈ ਕਿ ਅਸੀਂ ਨਸਾਂ ਰਾਹੀਂ ਇਕ ਦਵਾਈ ਦੇਵਾਂਗੇ, ਜੋਕਿ 40 ਮਿੰਟਾਂ ’ਚ ਪੂਰੇ ਸਰੀਰ ’ਚ ਫੈਲ ਜਾਂਦੀ ਹੈ, ਜਿਸ ਤੋਂ ਬਾਅਦ ਐੱਮ. ਆਰ. ਆਈ. ਜਾਂ ਸੀ. ਟੀ. ਸਕੈਨ ਕੀਤਾ ਜਾਂਦਾ ਹੈ। ਦਵਾਈ ਦਾ ਫਾਇਦਾ ਇਹ ਹੋਵੇਗਾ ਕਿ ਸਾਡੇ ਵਲੋਂ ਖੋਜੇ ਗਏ ਨਵੇਂ ਮਾਲੀਕਿਊਲ ਸਿੱਧੇ ਟਾਰਗੈੱਟ ਮਤਲਬ ਟਿਊਮਰ ’ਤੇ ਚਿਪਕ ਜਾਣਗੇ, ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਟਿਊਮਰ ਪਿਊਟਰੀ ਗਲੈਂਡ ਵਿਚ ਕਿੱਥੇ ਹੈ। ਇਸ ਹਾਲਤ ’ਚ ਨਿਊਰੋ ਸਰਜਰੀ ਵਿਭਾਗ ਇਸ ਨੂੰ ਸਿੱਧਾ ਟਾਰਗੈੱਟ ਏਰੀਏ ਤੋਂ ਹਟਾ ਦਿੰਦਾ ਹੈ। ਇਸ ਤੋਂ ਪਹਿਲਾਂ ਸਕੈਨ ’ਚ ਸਿਰਫ਼ ਸਾਈਡ ਪਤਾ ਲੱਗਦੀ ਸੀ। ਇਸ ਹਾਲਤ ’ਚ ਸਰਜਰੀ ਦੌਰਾਨ ਟਿਸ਼ੂ ਡੈਮੇਜ ਹੋਣ ਦਾ ਵੀ ਖ਼ਤਰਾ ਰਹਿੰਦਾ ਸੀ।
ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!
ਹਾਰਮੋਨ ਦੇ ਘੱਟ-ਵੱਧ ਹੋਣ ਨਾਲ ਹੋ ਸਕਦੀ ਹੈ ਪ੍ਰੇਸ਼ਾਨੀ
ਕੋਰਟੀਸੋਲ ਹਾਰਮੋਨ ਨਾ ਸਿਰਫ਼ ਤਣਾਅ ਦਾ ਅਹਿਸਾਸ ਕਰਵਾਉਂਦਾ ਹੈ, ਨਾਲ ਹੀ ਇਹ ਸਰੀਰ ਲਈ ਹੋਰ ਕਈ ਤਰੀਕਿਆਂ ਨਾਲ ਵੀ ਮਹੱਤਵਪੂਰਨ ਹੁੰਦਾ ਹੈ। ਕੋਰਟੀਸੋਲ ਸਟੀਰਾਇਡ ਹਾਰਮੋਨਜ਼ ’ਚੋਂ ਇਕ ਹੈ। ਇਹ ਹਾਰਮੋਨ ਐਡ੍ਰੇਨਲ ਗਲੈਂਡ ਰਾਹੀਂ ਪੈਦਾ ਹੁੰਦਾ ਹੈ। ਸਰੀਰ ਦੀਆਂ ਜ਼ਿਆਦਾਤਰ ਕੋਸ਼ਿਕਾਵਾਂ ਵਿਚ ਕੋਰਟੀਸੋਲ ਰਿਸੈਪਟਰਜ਼ ਹੁੰਦੇ ਹਨ।
ਇਹ ਹੈ ਕੋਰਟੀਸੋਲ ਹਾਰਮੋਨ
ਕੋਰਟੀਸੋਲ ਸਟੀਰਾਇਡ ਹਾਰਮੋਨਜ਼ ’ਚੋਂ ਇਕ ਹੈ। ਇਹ ਹਾਰਮੋਨ ਐਡ੍ਰੇਨਲ ਗਲੈਂਡ ਰਾਹੀਂ ਪੈਦਾ ਹੁੰਦਾ ਹੈ। ਸਰੀਰ ਦੇ ਜ਼ਿਆਦਾਤਰ ਸੈੱਲਾਂ ’ਚ ਕੋਰਟੀਸੋਲ ਰਿਸੈਪਟਰਜ਼ ਹੁੰਦੇ ਹਨ। ਹਾਰਮੋਨਜ਼ ਦਾ ਡਿਸਚਾਰਜ ਹਾਈਪੋਥੈਲਮਸ, ਪਿਟਿਊਟਰੀ ਗਲੈਂਡ ਅਤੇ ਐਡ੍ਰੇਨਲ ਗਲੈਂਡ ਵਲੋਂ ਕੰਟਰੋਲ ਕੀਤਾ ਜਾਂਦਾ ਹੈ। ਕੋਰਟੀਸੋਲ ਸਰੀਰ ਦੀਆਂ ਬਹੁਤ ਸਾਰੇ ਕੋਸ਼ਿਕਾਵਾਂ ਵਿਚ ਮੌਜੂਦ ਹੁੰਦਾ ਹੈ, ਇਸ ਲਈ ਇਸਦੇ ਕੰਮ ਵੀ ਉਸੇ ਅਧਾਰ ’ਤੇ ਵੱਖ-ਵੱਖ ਹੁੰਦੇ ਹਨ।
ਇਹ ਵੀ ਪੜ੍ਹੋ : ਨਿਗਮ ਦੀ ਮਹਿਲਾ ਕਲਰਕ ਨੇ ਕੀਤਾ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੀ ਖੇਡ ਦਾ ਖੁਲਾਸਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8