ਭਾਰਤ ਦੇ World Cup ਜਿੱਤਣ 'ਤੇ ਇਹ ਵੱਡਾ ਹੋਟਲ ਦੇਵੇਗਾ Discount, ਪੜ੍ਹੋ ਪੂਰੀ ਖ਼ਬਰ

Saturday, Nov 18, 2023 - 12:22 PM (IST)

ਭਾਰਤ ਦੇ World Cup ਜਿੱਤਣ 'ਤੇ ਇਹ ਵੱਡਾ ਹੋਟਲ ਦੇਵੇਗਾ Discount, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ (ਰਾਜਿੰਦਰ) : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਸੈਕਟਰ-10 ਸਥਿਤ ਹੋਟਲ ਦੇ ਰੈਸਟੋਰੈਂਟ 'ਚ 20 ਫ਼ੀਸਦੀ ਛੋਟ ਦੇਵੇਗੀ।

ਇਹ ਵੀ ਪੜ੍ਹੋ : ਨਵੀਂ ਵਿਆਹੀ ਕੁੜੀ ਨੇ ਵਿਆਹ ਦੇ 12 ਦਿਨਾਂ ਬਾਅਦ ਕੀਤੀ ਖ਼ੁਦਕੁਸ਼ੀ, ਫੇਰਾ ਪਾਉਣ ਵੇਲੇ ਪੇਕਿਆਂ ਨੂੰ ਦੱਸੀ ਸੀ ਵੱਡੀ ਗੱਲ

ਸਿਟਕੋ ਮੁਤਾਬਕ ਫਾਈਨਲ ਮੈਚ ਉਸ ਦੇ ਸਾਰੇ ਰੈਸਟੋਰੈਂਟਾਂ ਵਿਚ ਦਿਖਾਇਆ ਜਾਵੇਗਾ, ਜਿਸ ਲਈ ਤਿੰਨ ਥਾਵਾਂ ’ਤੇ ਐੱਲ. ਈ. ਡੀ. ਲਾਈਆਂ ਜਾ ਰਹੀਆਂ ਹਨ। ਵਿੰਟੇਜ ਬਾਰ ਅਤੇ ਮੈਜਿਕ ਵਾਕ ਦੇ ਨਾਲ ਹੀ ਕਾਫ਼ੀ ਸ਼ਾਪ ਵਿਚ ਦੋ ਐੱਲ. ਈ. ਡੀ. ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵਿਭਾਗ ਵਲੋਂ ਸਾਰੇ ਖਿਡਾਰੀਆਂ ਅਤੇ ਖੇਡਾਂ ਦੇ ਨਾਂ ’ਤੇ ਖਾਣ-ਪੀਣ ਦਾ ਸਾਮਾਨ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਭਰੇ ਮੇਲੇ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੂੰ ਕਿਰਪਾਨਾਂ ਨਾਲ ਵੱਢਿਆ, ਚਾਰੇ ਪਾਸੇ ਖੂਨ ਹੀ ਖੂਨ ਖਿੱਲਰਿਆ

ਇਸ ਲਈ ਵਿਭਾਗ ਖਾਣ-ਪੀਣ ਵਾਲੀਆਂ ਉਨ੍ਹਾਂ ਚੀਜ਼ਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਸ ਨੂੰ ਫਾਈਨਲ ਮੈਚ ਦੌਰਾਨ ਰੈਸਟੋਰੈਂਟ ਦੇ ਕਈ ਖਿਡਾਰੀਆਂ ਦੇ ਨਾਵਾਂ ਦੇ ਨਾਲ-ਨਾਲ ਮੈਨਿਊ ਵਿਚ ਸ਼ਾਮਲ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News