ਚੋਰਾਂ ਨੇ NRI ਦੀ ਕੋਠੀ ''ਤੇ ਬੋਲਿਆ ਧਾਵਾ, ਇੰਗਲੈਂਡ ਵਿਚ ਰਹਿੰਦਾ ਹੈ ਪਰਿਵਾਰ

01/05/2023 10:00:52 PM

ਸੈਲਾ ਖੁਰਦ (ਅਰੋੜਾ): ਇੱਥੋਂ ਦੀ ਪੁਰਾਣੀ ਪੁਲਸ ਚੋਕੀ ਦੇ ਪਿਛਲੇ ਮੁਹੱਲੇ 'ਚ ਚੋਰਾਂ ਨੇ ਇਕ ਐੱਨ. ਆਰ. ਆਈ. ਦੀ ਕੋਠੀ ਤੇ ਧਾਵਾ ਬੋਲ ਕੇ ਉਸ ਦਾ ਕਾਫੀ ਨੁਕਸਾਨ ਕੀਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਕੋਠੀ ਦੀ ਦੇਖਭਾਲ ਕਰਨ ਵਾਲੀ ਹਰਭਜਨ ਕੌਰ ਪਿੰਡ ਪੱਖੋਵਾਲ ਨੇ ਦੱਸਿਆ ਕੇ ਉਸ ਦੇ ਐੱਨ. ਆਰ. ਆਈ.  ਰਿਸ਼ਤੇਦਾਰ ਬਲਬੀਰ ਸਿੰਘ ਪੱਖੋਵਾਲ ਇੰਗਲੈਂਡ ਵਿਚ ਰਹਿੰਦੇ ਹਨ। ਜਦੋਂ ਇੰਡੀਆ ਆਉਂਦੇ ਹਨ ਤਾਂ ਉਸ ਸਮੇਂ ਹੀ ਉਹ ਇਸ ਸੈਲਾ ਖੁਰਦ ਵਾਲੀ ਕੋਠੀ ਵਿਚ ਰਹਿੰਦੇ ਹਨ। ਉਨ੍ਹਾਂ ਦੇ ਮਗਰੋਂ ਇਸ ਕੋਠੀ ਦੀ ਸਾਂਭ ਸੰਭਾਲ ਉਸ ਕੋਲ ਹੀ ਹੈ। ਉਹ ਖੁਦ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇੱਥੇ ਚੱਕਰ ਲਗਾਉਂਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਗੁਰੂ ਨਗਰੀ 'ਚ ਭਿੜ ਗਏ ਨਿਹੰਗ ਸਿੰਘ, ਵਿੱਕੀ ਥੋਮਸ ਸਿੰਘ ਦੇ ਸਾਥੀ ਦਾ ਵੱਢਿਆ ਗੁੱਟ! (ਵੀਡੀਓ)

ਉਨ੍ਹਾਂ ਦੱਸਿਆ ਕੇ 2 ਜਨਵਰੀ ਨੂੰ ਉਹ ਇਸ ਕੋਠੀ ਵਿਚ ਆਏ ਸਨ ਤੇ ਸਭ ਠੀਕ ਠਾਕ ਸੀ ਤੇ ਜਦੋਂ ਅੱਜ 5 ਜਨਵਰੀ ਨੂੰ ਉਹ ਇਸ ਕੋਠੀ ਵਿਚ ਆਏ ਤਾਂ ਦੇਖਿਆ ਕੇ ਮੇਨ ਗੇਟ ਦਾ ਜਿੰਦਰਾ ਲੱਗਾ ਹੋਇਆ ਹੈ ਤੇ ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ ਦੇ  ਜਿੰਦਰੇ ਭੰਨੇ ਹੋਏ ਸਨ। ਦਰਵਾਜ਼ਿਆਂ ਦੀ ਤੇ ਅਲਮਾਰੀਆਂ ਦੀ ਕਾਫੀ ਭਨ ਤੋੜ ਕੀਤੀ ਹੋਈ ਸੀ ਅਤੇ ਸਾਰੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਘਰ 'ਚੋਂ ਗੈਸ ਸਲੰਡਰ, ਇਨਵਰਟਰ, ਕਪੜੇ ਤੇ ਹੋਰ ਕਾਫੀ ਸਮਾਨ ਗਾਇਬ ਸੀ।

ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਹੋਈ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 4 ਨੌਜਵਾਨ ਜ਼ਖ਼ਮੀ

ਇਸ ਮਾਲੇ ਬਾਰੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਐੱਚ. ਓ. ਜਸਵੰਤ ਸਿੰਘ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News