ਜਲੰਧਰ ''ਚ ਤੜਕਸਾਰ ਵੱਡੀ ਵਾਰਦਾਤ, ਜਿਊਲਰ ਦੇ ਸ਼ੋਅਰੂਮ ''ਚ ਚੋਰਾਂ ਨੇ ਮਾਰਿਆ ਡਾਕਾ
Monday, Jan 08, 2024 - 06:55 PM (IST)
ਜਲੰਧਰ (ਵਰੁਣ)- ਜਲੰਧਰ ਵਿਚ ਤੜਕਸਾਰ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਸੋਮਵਾਰ ਤੜਕੇ ਗਦਾਈਪੁਰ ਇਲਾਕੇ 'ਚ ਸਥਿਤ ਅਮਿਤ ਜਿਊਲਰਜ਼ ਨਾਂ ਦੇ ਸ਼ੋਅਰੂਮ 'ਚ ਚੋਰਾਂ ਨੇ ਦਾਖ਼ਲ ਹੋ ਕੇ 40 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸਲੇਮਪੁਰ ਮਸੰਦਾ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ 8 ਤੋਂ 10 ਦੀ ਗਿਣਤੀ 'ਚ ਸਨ।
ਸ਼ੋਅਰੂਮ ਦੇ ਮਾਲਕ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸ਼ਟਰ ਖੁੱਲ੍ਹੇ ਹਨ। ਜਦੋਂ ਉਹ ਤੁਰੰਤ ਆਪਣੇ ਭਰਾ ਸਮੇਤ ਮੌਕੇ 'ਤੇ ਪਹੁੰਚੇ ਤਾਂ ਵੇਖਿਆ ਕਿ ਚੋਰਾਂ ਨੇ ਸ਼ੋਅਰੂਮ ਦਾ ਅਗਲਾ ਸ਼ੀਸ਼ਾ ਵੀ ਤੋੜਿਆ ਹੋਇਆ ਸੀ। ਅੰਦਰੋਂ ਸੇਫ ਵੀ ਗਾਇਬ ਸਨ। ਸੂਚਨਾ ਮਿਲਦੇ ਹੀ ਥਾਣਾ 8, ਚੌਂਕੀ ਫੋਕਲ ਪੁਆਇੰਟ, ਡਾਗ ਸਕੁਐਡ ਟੀਮ ਅਤੇ ਹੋਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ
ਜਾਂਚ ਕਰਦੇ ਹੋਏ ਡਾਗ ਸਕੁਐਡ ਦੀ ਟੀਮ ਸ਼ੋਅਰੂਮ ਦੇ ਪਿੱਛੇ ਸੁੱਖੀ ਨਹਿਰ 'ਤੇ ਪਹੁੰਚੀ, ਜਿੱਥੇ ਖਾਲੀ ਤਿਜੋਰੀਆਂ ਪਈਆਂ ਸਨ। ਅਮਿਤ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਕਰੀਬ 40 ਕਿਲੋ ਚਾਂਦੀ ਅਤੇ 400 ਗ੍ਰਾਮ ਸੋਨੇ ਸਮੇਤ 12 ਹਜ਼ਾਰ ਰੁਪਏ ਵੀ ਗਾਇਬ ਸਨ। 8 ਤੋਂ 10 ਚੋਰ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਸੀ.ਸੀ.ਟੀ.ਵੀ ਦੇ ਆਧਾਰ 'ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਜਲੀ ਬਿੱਲ ਤੇ ਕੱਟਾਂ ਨੂੰ ਲੈ ਕੇ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਨੇ ਦਿੱਤੀ ਵੱਡੀ ਅਪਡੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।