ਮੋਟਰ ਸਾਈਕਲ ਚੋਰ ਗ੍ਰਿਫਤਾਰ

Friday, Jul 27, 2018 - 03:13 AM (IST)

ਮੋਟਰ ਸਾਈਕਲ ਚੋਰ ਗ੍ਰਿਫਤਾਰ

 ਖਰਡ਼,  (ਅਮਰਦੀਪ, ਰਣਬੀਰ, ਸ਼ਸ਼ੀ)-  ਮਜਾਤ ਚੌਕੀ ਪੁਲਸ ਨੇ ਮੋਟਰ ਸਾਈਕਲ ਚੋਰ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮਜਾਤ ਚੌਕੀ ਪੁਲਸ ਦੇ ਇੰਚਾਰਜ ਏ. ਐੱਸ. ਆਈ. ਨਿਧਾਨ ਸਿੰਘ ਨੇ ਦੱਸਿਆ ਕਿ ਸੰਜੂ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮੱਛਲੀ ਕਲਾਂ ਜ਼ਿਲਾ ਮੋਹਾਲੀ ਨੇ ਚੌਕੀ ਵਿਚ ਦਰਖਾਸਤ ਦਿੱਤੀ ਸੀ ਕਿ ਉਸ ਦਾ ਮੋਟਰ ਸਾਈਕਲ ਚੋਰੀ ਹੋ ਗਿਆ। ਪੁਲਸ ਨੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਪਿੰਡ ਮੱਛਲੀ ਕਲਾਂ ਰੋਡ ’ਤੇ ਹੌਲਦਾਰ ਅਵਤਾਰ ਸਿੰਘ ਤੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਪੈਦਲ ਆ ਰਿਹਾ ਵਿਅਕਤੀ ਪੁਲਸ ਨੂੰ ਦੇਖ ਕੇ ਜਦੋਂ ਭੱਜਣ ਲੱਗਾ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਉਹ ਮੋਟਰ ਸਾਈਕਲ ਚੋਰੀ ਕਰਦਾ ਹੈ। ਪੁਲਸ ਨੇ ਪਿੰਡ ਮੱਛਲੀ ਕਲਾਂ ਤੋਂ ਚੋਰੀ ਹੋਇਆ ਇਕ ਮੋਟਰ ਸਾਈਕਲ ਵੀ ਉਕਤ ਵਿਅਕਤੀ ਪਾਸੋਂ ਬਰਾਮਦ ਕੀਤਾ ਹੈ। ਪੁਲਸ ਨੇ ਵਿਜੇ ਕੁਮਾਰ ਪੁੱਤਰ ਅਮਰਜੀਤ ਵਾਸੀ ਪਿੰਡ ਮੱਛਲੀ ਕਲਾਂ ਨੂੰ ਗ੍ਰਿਫਤਾਰ ਕਰਕੇ ਅੱਜ ਖਰਡ਼ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਉਸ ਨੂੰ 14 ਦਿਨਾਂ ਜੂਡੀਸ਼ੀਅਲ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਹਨ।


Related News