ਚੋਰਾਂ ਨੇ ਜਿਊਲਰਜ਼ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

Friday, Jul 20, 2018 - 07:29 AM (IST)

ਲੋਹੀਆਂ ਖਾਸ, (ਮਨਜੀਤ)- ਬੀਤੇ ਬੁੱਧਵਾਰ ਦੀ ਰਾਤ ਨੂੰ ਲੋਹੀਆਂ ਮੇਨ ਰੋਡ ’ਤੇ ਸਥਿਤ ਅੰਬੇ ਜਿਊਲਰਜ਼ ਦੀ ਦੁਕਾਨ ’ਤੇ ਚੋਰਾਂ  ਵਲੋਂ ਪਿਛਲੇ ਪਾਸੇ ਪੈਂਦੀ ਕੰਧ ਨੂੰ ਸੰਨ੍ਹ ਲਾ ਕੇ ਸੋਨੇ, ਚਾਂਦੀ ਤੇ ਨਗਦੀ ’ਤੇ ਹੱਥ ਸਾਫ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਕ ਦੀਪਕ ਕੁਮਾਰ ਪੁੱਤਰ ਹੰਸ ਰਾਜ ਵਾਸੀ ਜਲੰਧਰ ਨੇ ਦੱਸਿਆ ਕਿ  ਉਹ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਦੀ ਸ਼ਾਮ ਨੂੰ ਦੁਕਾਨ ਨੂੰ ਤਾਲਾ ਲਗਾ  ਕੇ ਘਰ ਚਲਾ ਗਿਆ। ਜਦੋਂ ਅੱਜ ਸਵੇਰੇ ਵੀਰਵਾਰ ਨੂੰ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੇਖਿਆ ਕਿ ਦੁਕਾਨ ਦੀ ਪਿਛਲੀ ਕੰਧ  ’ਚ ਚੋਰ ਸੰਨ੍ਹ ਲਾ  ਕੇ 3 ਹਜ਼ਾਰ ਰੁਪਏ ਦੀ ਨਗਦੀ,  ਗਹਿਣੇ,ਚਾਂਦੀ ਦੀ ਜੋਤ, ਚਾਂਦੀ ਦੀ ਪਲੇਟ ਆਦਿ ’ਤੇ ਹੱਥ ਸਾਫ ਕਰ ਗਏ।
ਜਿਸ ਸਬੰਧੀ ਸਥਾਨਕ ਥਾਣੇ ਦੀ ਪੁਲਸ  ਨੂੰ ਸੂਚਿਤ ਕਰ ਦਿੱਤਾ ਗਿਆ  ਹੈ। ਥਾਣਾ ਮੁਖੀ ਸੁਰਿੰਦਰ ਕੁਮਾਰ, ਬਲਵੀਰ ਸਿੰਘ ਏ. ਐੱਸ. ਆਈ. ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।  ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਗੰਭੀਰਤਾ ਨਾਲ ਤਫਤੀਸ਼ ਕਰ ਰਹੀ ਹੈ। ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਏਰੀਏ ਦੇ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛ-ਪਡ਼ਤਾਲ ਵੀ ਕੀਤੀ ਜਾ ਰਹੀ ਹੈ, ਜਲਦ ਮੁਲਜ਼ਮ ਹਿਰਾਸਤ ਵਿਚ ਹੋਣਗੇ।    


Related News