ਚੋਰਾਂ ਨੇ ਮਾਰੀ ਮੱਝ, ਚੋਰੀ ਦੀ ਵਾਰਦਾਤ ਹੋਈ ਨਾਕਾਮ

Friday, Jul 12, 2019 - 02:03 PM (IST)

ਚੋਰਾਂ ਨੇ ਮਾਰੀ ਮੱਝ, ਚੋਰੀ ਦੀ ਵਾਰਦਾਤ ਹੋਈ ਨਾਕਾਮ

ਜਲੰਧਰ/ਹੁਸ਼ਿਆਰਪੁਰ (ਜਤਿੰਦਰ) : ਹੁਸ਼ਿਆਰਪੁਰ ਜ਼ਿਲੇ 'ਚ ਪੈਂਦੇ ਪਿੰਡ ਦਦਿਆਲ ਰੋਡ ਨੇੜੇ ਬਿਜਲੀ ਘਰ ਸੈਲਾਖੁਰਦ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵਲੋਂ ਹਰਭਜਨ ਸਿੰਘ ਅਤੇ ਮਾਤਾ ਬੀਬੀ ਰਾਮ ਪਿਆਰੀ ਦੀਆਂ ਮੱਝਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਉਠ ਜਾਣ ਕਰ ਕੇ ਦੋ ਮੱਝਾਂ ਉਥੇ ਹੀ ਖੁਲ੍ਹੀਆਂ ਹੋਈਆਂ ਛੱਡ ਦਿੱਤੀਆਂ ਅਤੇ ਜਾਂਦੇ-ਜਾਂਦੇ ਇਕ ਮੱਝ ਜਿਹੜੀ ਸੂਣ ਵਾਲੀਸੀ ਉਸ ਨੂੰ ਮਾਰ ਕੇ ਉਥੋ ਭੱਜ ਨਿਕਲੇ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਸੁੱਤੇ ਹੋਏ ਸੀ ਕਿ ਅਚਾਨਕ ਉਨ੍ਹਾਂ ਦੇ ਪਿੱਛੇ ਰਹਿੰਦੇ ਰਿਸ਼ਤੇਦਾਰਾਂ ਦੇ ਲੜਕੇ ਨੇ ਬਾਥਰੂਮ ਜਾਂਦੇ ਹੋਏ ਆਪਣੇ ਘਰ ਦੇ ਬਾਹਰ ਇਕ ਵਿਅਕਤੀ ਦਾ ਪਰਛਾਵਾਂ ਦੇਖਿਆ ਤਾਂ ਰੌਲਾ ਪਾ ਦਿੱਤਾ ਕਿ ਪਿਛੇ ਜਿਥੇ ਮੱਝਾ ਬੰੰਨ੍ਹਦੇ ਹਨਸ ਉਥੇ 3-4 ਅਣਪਛਾਤੇ ਬੰਦੇ ਘੁੰਮਦੇ ਪਏ ਹਨ। ਜਦ ਤਕ ਉੱਥੇ ਸਾਰੇ ਘਰ ਵਾਲੇ ਪਹੁੰਚਦੇ, ਤਦ ਤਕ ਅਣਪਛਾਤੇ ਚੋਰ ਉਥੋਂ ਭੱਜ ਨਿਕਲੇ। ਇਸ ਦੀ ਸੂਚਨਾ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ।


author

Anuradha

Content Editor

Related News