ਪਿੰਡ ਤੱਲ੍ਹਣ ਦੇ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਭੇਜਿਆ ਜੇਲ੍ਹ
Friday, Dec 26, 2025 - 05:26 PM (IST)
ਜਲੰਧਰ (ਮਹੇਸ਼)– ਪਿੰਡ ਤੱਲ੍ਹਣ ਦੇ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ (ਸਿੰਘ ਸਭਾ) ਵਿਚ 19 ਦਸੰਬਰ ਦੀ ਰਾਤ ਨੂੰ ਚੋਰੀ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਪੁੱਤਰ ਮੇਵਾ ਸਿੰਘ ਨਿਵਾਸੀ ਪਿੰਡ ਤੱਲ੍ਹਣ ਜ਼ਿਲ੍ਹਾ ਜਲੰਧਰ ਦਾ 2 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਦੇ ਹੁਕਮਾਂ ’ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਥਾਣਾ ਇੰਚਾਰਜ ਪਤਾਰਾ ਰਾਮ ਕਿਸ਼ਨ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿਚੋਂ ਪੁਲਸ ਨੇ 1250 ਰੁਪਏ ਬਰਾਮਦ ਕੀਤੇ ਹਨ, ਜਦਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੁਆਰਾ ਸਿੰਘ ਸਭਾ ਪਿੰਡ ਤੱਲ੍ਹਣ ਦੀ ਕਮੇਟੀ ਨੇ ਗੁਰਦੁਆਰੇ ਦੀ ਗੋਲਕ ਵਿਚੋਂ 14-15 ਹਜ਼ਾਰ ਰੁਪਏ ਚੜ੍ਹਾਵੇ ਦੇ ਮੁਲਜ਼ਮ ਵੱਲੋਂ ਚੋਰੀ ਕੀਤੇ ਜਾਣ ਸਬੰਧੀ ਕਿਹਾ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ ਕੇ ਕੀਤਾ...
ਐੱਸ. ਐੱਚ. ਓ. ਨੇ ਕਿਹਾ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ, ਜਿਸ ਕਾਰਨ ਉਸ ਨੇ ਗੁਰਦੁਆਰਾ ਸਾਹਿਬ ਵਿਚੋਂ ਚੋਰੀ ਕੀਤੇ ਪੈਸੇ ਨਸ਼ਾ ਕਰਨ ਲਈ ਖ਼ਰਚ ਕਰ ਦਿੱਤੇ ਗਏ ਹੋ ਸਕਦੇ ਹਨ। ਥਾਣਾ ਮੁਖੀ ਰਾਮ ਕਿਸ਼ਨ ਮੁਤਾਬਕ ਮੁਲਜ਼ਮ ਹੈਪੀ ਖ਼ਿਲਾਫ਼ ਥਾਣਾ ਪਤਾਰਾ ਵਿਚ 305, 331 (4) ਅਤੇ 299 ਬੀ. ਐੱਨ. ਐੱਸ. ਤਹਿਤ 107 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਉਸ ਦੇ ਤੁਰੰਤ ਬਾਅਦ ਉਸ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਨੇ ਮੁਲਜ਼ਮ ਹੈਪੀ ’ਤੇ ਗੁਰਦੁਆਰਾ ਸਾਹਿਬ ਵਿਚ ਚੋਰੀ ਅਤੇ ਬੇਅਦਬੀ ਕਰਨ ਦੇ ਦੋਸ਼ ਲਾਏ ਸਨ।
ਇਹ ਵੀ ਪੜ੍ਹੋ: ਡਿਜੀਟਲ ਅਰੈਸਟ ਮਾਮਲੇ 'ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ 'ਚ ਛਾਪੇ, ਔਰਤ ਨਿਕਲੀ ਮਾਸਟਰਮਾਈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
