ਇਸ ਚੋਰ ਨੇ ਤਾਂ ਰੱਬ ਦੇ ਘਰ ਨੂੰ ਵੀ ਨਹੀਂ ਛੱਡਿਆ, ਤੀਲੇ ਅੱਗੇ ਚਿੰਗਮ ਲਗਾ ਕੇ ਗੋਲਕ ''ਚੋਂ ਕੱਢਦਾ ਸੀ ਪੈਸੇ

Wednesday, Jul 24, 2024 - 05:11 AM (IST)

ਇਸ ਚੋਰ ਨੇ ਤਾਂ ਰੱਬ ਦੇ ਘਰ ਨੂੰ ਵੀ ਨਹੀਂ ਛੱਡਿਆ, ਤੀਲੇ ਅੱਗੇ ਚਿੰਗਮ ਲਗਾ ਕੇ ਗੋਲਕ ''ਚੋਂ ਕੱਢਦਾ ਸੀ ਪੈਸੇ

ਜਲੰਧਰ (ਜ.ਬ.)– ਧੋਗੜੀ ਰੋਡ ’ਤੇ ਹਰਗੋਬਿੰਦ ਨਗਰ ਵਿਚ ਸਥਿਤ ਸ਼ਿਵ ਮੰਦਰ ਵਿਚ ਦਾਖਲ ਹੋ ਕੇ ਝਾੜੂ ਦੇ ਤੀਲੇ ’ਤੇ ਚਿੰਗਮ ਚਿਪਕਾ ਕੇ ਦਾਨ ਪਾਤਰ (ਗੋਲਕ) ਵਿਚੋਂ ਪੈਸੇ ਕੱਢਦੇ ਚੋਰ ਨੂੰ ਪੁਜਾਰੀ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਚੋਰ ਨੂੰ ਥਾਣਾ ਨੰਬਰ 8 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 2,200 ਰੁਪਏ ਬਰਾਮਦ ਹੋਏ, ਜਿਹੜੇ ਦਾਨ ਪਾਤਰ ਵਿਚੋਂ ਕੱਢੇ ਗਏ ਸਨ।

ਮੰਦਰ ਦੇ ਪੁਜਾਰੀ ਪਾਂਡੇ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ ਘਰ ਖਾਣਾ ਖਾਣ ਗਏ ਸਨ। ਜਿਉਂ ਹੀ ਉਹ ਮੰਦਰ ਵਾਪਸ ਆਏ ਤਾਂ ਦੇਖਿਆ ਕਿ ਇਕ ਨੌਜਵਾਨ ਮੰਦਰ ਦੇ ਦਾਨ ਪਾਤਰ ਨੇੜੇ ਖੜ੍ਹਾ ਸੀ ਅਤੇ ਝਾੜੂ ਦੇ ਤੀਲੇ ਨਾਲ ਪੈਸੇ ਕੱਢ ਰਿਹਾ ਸੀ। ਉਨ੍ਹਾਂ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕਰ ਕੇ ਚੋਰ ਨੂੰ ਕਾਬੂ ਕਰ ਲਿਆ। ਮੁਲਜ਼ਮ ਤੀਲੇ ਦੇ ਅੱਗੇ ਚਿੰਗਮ ਚਿਪਕਾ ਕੇ ਨੋਟ ਕੱਢ ਰਿਹਾ ਸੀ। ਚੋਰ ਦੀ ਤਲਾਸ਼ੀ ਲੈਣ ’ਤੇ ਉਸ ਦੀਆਂ ਜੇਬਾਂ ਵਿਚੋਂ 2,200 ਰੁਪਏ ਬਰਾਮਦ ਹੋਏ।

ਇਹ ਵੀ ਪੜ੍ਹੋ- ਮਾਮੂਲੀ ਗੱਲ ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਸੜਕ ਵਿਚਕਾਰ ਸ਼ਰੇਆਮ ਵੱਢ'ਤਾ ਨੌਜਵਾਨ

ਚੋਰ ਨੇ ਮੰਨਿਆ ਕਿ ਉਕਤ ਪੈਸੇ ਉਸਨੇ ਦਾਨ ਪਾਤਰ ਵਿਚੋਂ ਹੀ ਕੱਢੇ ਸਨ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਚੋਰ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁਜਾਰੀ ਦਾ ਕਹਿਣਾ ਹੈ ਕਿ ਜਦੋਂ ਉਹ ਖਾਣਾ ਖਾਣ ਘਰ ਜਾਂਦੇ ਸਨ ਤਾਂ ਉਸੇ ਸਮੇਂ ਇਹ ਚੋਰ ਮੰਦਰ ਵਿਚ ਆਉਂਦਾ ਸੀ ਅਤੇ ਚੋਰੀ ਕਰਦਾ ਸੀ। ਉਨ੍ਹਾਂ ਕੁਝ ਸਮੇਂ ਤੋਂ ਚੋਰ ’ਤੇ ਨਜ਼ਰ ਵੀ ਰੱਖੀ ਹੋਈ ਸੀ।

ਇਹ ਵੀ ਪੜ੍ਹੋ- ਨਵ-ਵਿਆਹੁਤਾ ਨੇ ਦੂਜੀ ਵਾਰ ਦਿੱਤਾ ਨਰਸਿੰਗ ਟੈਸਟ, ਮੈਰਿਟ ਲਿਸਟ 'ਚ ਨਹੀਂ ਆਇਆ ਨਾਂ ਤਾਂ ਮੌਤ ਨੂੰ ਲਗਾ ਲਿਆ ਗਲ਼ੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News