ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ

Saturday, Jan 28, 2023 - 06:46 PM (IST)

ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ

ਗੁਰਾਇਆ (ਮੁਨੀਸ਼ ਬਾਵਾ)- ਅੱਜ ਤੜਕੇ ਪਿੰਡ ਫਾਜ਼ਲਵਾਲ ਵਿਚ ਚੋਰ ਗਿਰੋਹ ਵੱਲੋਂ ਟਰੈਕਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦ ਟਰੈਕਟਰ ਮਾਲਕ ਮੌਕੇ 'ਤੇ ਪਹੁੰਚਿਆ ਤਾਂ ਚੋਰਾਂ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ। ਆਪਣਾ ਬਚਾਅ ਕਰਨ ਲਈ ਜਦ ਮਾਲਕ ਨੇ ਵੀ ਗੋਲ਼ੀ ਚਲਾਈ ਤਾਂ ਇਸ ਨਾਲ 1 ਚੋਰ ਦੀ ਮੌਤ ਹੋ ਗਈ। ਪੁਲਸ ਵੱਲੋਂ 2 ਚੋਰਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਨ੍ਹਾਂ ਦੇ 3 ਸਾਥੀ 3 ਟਰੈਕਟਰ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਮੁੜ ਪੁਰਾਤਨ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ, ਝੁੱਗੀਆਂ-ਝੌਂਪੜੀਆਂ ਸਣੇ ਲਾਈ ਅੱਗ

ਜਾਣਕਾਰੀ ਮੁਤਾਬਕ ਅੱਜ ਤੜਕੇ ਤਕਰੀਬਨ 5 ਵਜੇ ਇਕ ਚੋਰ ਗਿਰੋਹ ਦੇ ਅੱਧਾ ਦਰਜਨ ਚੋਰਾਂ ਵੱਲੋਂ ਵੱਲੋਂ ਥਾਣਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਫਾਜ਼ਲਵਾਲ ਵਿਚ ਥਿੰਦ ਕੋਲਡ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਟਰੈਕਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦ ਉਹ ਕੋਲਡ ਸਟੋਰ ਤੋਂ ਟਰੈਕਟਰ ਲਿਜਾ ਰਹੇ ਸਨ ਤਾਂ ਇਕ ਪਿੰਡ ਵਾਸੀ ਨੇ ਕੋਲਡ ਸਟੋਰ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ। ਜਦ ਪਰਿਵਾਰ ਨੇ ਮੌਕੇ 'ਤੇ ਆ ਕੇ ਵੇਖਿਆ ਤਾਂ ਤਕਰੀਬਨ ਅੱਧਾ ਦਰਜ ਚੋਰ ਉਨ੍ਹਾਂ ਦੇ ਟਰੈਕਟਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ 'ਚੋਂ ਇਕ ਚੋਰ ਨੇ ਉਨ੍ਹਾਂ 'ਤੇ ਗੋਲ਼ੀ ਚਲਾ ਦਿੱਤੀ। ਆਪਣੀ ਜਾਨ ਬਚਾਉਣ ਲਈ ਮਾਲਕ ਨੇ ਵੀ ਆਪਣੀ ਲਾਇਸੰਸੀ ਪਿਸਤੌਲ ਨਾਲ ਚੋਰਾਂ 'ਤੇ ਗੋਲ਼ੀ ਚਲਾਈ ਜਿਸ ਵਿਚ ਹਰਨੇਕ ਲਾਲ ਪੁੱਤਰ ਜਗਜੀਤ ਲਾਲ ਵਾਸੀ ਪਿੰਡ ਮਾਹਲਾ ਥਾਣਾ ਗੁਰਾਇਆ ਦੀ ਮੌਤ ਹੋ ਗਈ। ਉਸ ਦਾ ਭਰਾ ਪ੍ਰਿੰਸ ਅਤੇ ਦੋ ਹੋਰ ਸਾਥੀ ਹੈਦਰ ਅਲੀ ਵਾਸੀ ਜਲੰਧਰ ਅਤੇ ਅਰਸ਼ ਵਾਸੀ ਉਧੋਵਾਲ ਥਾਣਾ ਮਹਿਤਪੁਰ 3 ਟਰੈਕਟਰਾਂ ਸਣੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਸਿਰਫ਼ਿਰੇ ਨੌਜਵਾਨ ਦਾ ਕਾਰਾ, ਕੁੜੀ ਨੇ ਤੰਗ ਕਰਨ ਤੋਂ ਰੋਕਿਆ ਤਾਂ ਘਰ ਜਾ ਕੇ ਮਾਰ 'ਤੀ ਗੋਲ਼ੀ

PunjabKesari

ਪੁਲਸ ਨੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਗੁਲਸ਼ਨ ਪੁੱਤਰ ਕੁਲਵਿੰਦਰ ਅਤੇ ਉਸ ਦਾ ਭਰਾ ਸੁਸ਼ੀਲ ਵਾਸੀ ਪਿੰਡ ਮਾਹਲਾ ਥਾਣਾ ਗੁਰਾਇਆ ਵਜੋਂ ਹੋਈ ਹੈ। ਉਨ੍ਹਾਂ ਤੋਂ ਇਕ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਸ ਫੋਰਸ ਕੋਲਡ ਸਟੋਰ 'ਤੇ ਪਹੁੰਚੀ। ਇਸ ਮੌਕੇ ਐੱਸ.ਪੀ.ਡੀ. ਸਰਬਜੀਤ ਸਿੰਘ, ਐੱਸ.ਐੱਚ.ਓ. ਸ਼ਾਹਕੋਟ ਗੁਰਿੰਦਰ ਸਿੰਘ ਨਾਗਰਾ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News