'ਆਪ' ਵਿਧਾਇਕ ਦੇ ਘਰ ਹੋਈ ਚੋਰੀ, ਕਰੀਬ 13 ਲੱਖ ਦਾ ਸੋਨਾ ਗਾਇਬ, ਨੌਕਰਾਣੀ 'ਤੇ ਸ਼ੱਕ

Monday, Oct 31, 2022 - 12:48 PM (IST)

'ਆਪ' ਵਿਧਾਇਕ ਦੇ ਘਰ ਹੋਈ ਚੋਰੀ, ਕਰੀਬ 13 ਲੱਖ ਦਾ ਸੋਨਾ ਗਾਇਬ, ਨੌਕਰਾਣੀ 'ਤੇ ਸ਼ੱਕ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਮੁਕਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਘਰ ਦੀ ਨੌਕਰਾਣੀ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧ 'ਚ ਵਿਧਾਇਕ ਦੇ ਪੀ. ਏ. ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤਾ ਅਤੇ ਉਸ ਦੀ ਬਿਆਨਾਂ 'ਤੇ ਨੌਕਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਵਿਧਾਇਕ ਦੇ ਪਰਿਵਾਰ ਵਾਲਿਆਂ ਨੂੰ ਬੀਤੇ ਦਿਨੀਂ ਪਤਾ ਲੱਗਾ ਕੇ ਉਨ੍ਹਾਂ ਦਾ ਪੁਸ਼ਤੈਨੀ ਸੋਨਾ ਗਾਇਬ ਹੈ, ਜਿਸ ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ- ਹਾਲ-ਏ-ਪੰਜਾਬ! ਗੁਰੂ ਨਗਰੀ ਤੋਂ ਬਾਅਦ ਹੁਣ ਫਿਰੋਜ਼ਪੁਰ ਵਿਖੇ ਨਸ਼ੇ 'ਚ ਧੁੱਤ ਔਰਤ ਦੀ ਵੀਡੀਓ ਵਾਇਰਲ

ਸਾਰੀ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਥਾਣੇ ਦਿੱਤੀ ਗਈ। ਜਿਸ ਵਿੱਚ ਸ਼ਿਕਾਇਤ ਕਰਤਾ ਨੇ ਘਰ ਦੀ ਨੌਕਰਾਣੀ 'ਤੇ ਸ਼ੱਕ ਜਾਹਰ ਕਰਦਿਆਂ ਕਿਹਾ ਕਿ ਉਸ ਨੇ ਹੀ ਘਰੋਂ ਸੋਨਾ ਗਾਇਬ ਕੀਤਾ ਹੈ। ਬਿਆਨਾਂ ਮੁਤਾਬਕ ਚੋਰੀ ਹੋਇਆ ਸੋਨਾ ਕਰੀਬ 25 ਤੋਲੇ ਦੇ ਹਨ, ਜਿਨ੍ਹਾਂ ਦੀ ਕੀਮਤ 13 ਲੱਖ ਰੁਪਏ ਬਣਦੀ ਹੈ। ਗੱਲਬਾਤ ਕਰਦਿਆਂ ਐੱਸ. ਐੱਚ. ਓ. ਨਵਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਚੋਰੀ ਕਰਨ ਵਾਲੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News