ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 2.50 ਲੱਖ ਰੁਪਏ! ਜਲਦੀ ਕਰ ਲਓ ਇਹ ਕੰਮ
Tuesday, Feb 04, 2025 - 12:48 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਕੌਂਸਲਰ ਅਸ਼ੋਕ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਗਰੀਬ ਤੇ ਲੋੜਵੰਦ ਪਰਿਵਾਰ, ਜਿਨ੍ਹਾਂ ਦੇ ਮਕਾਨ ਕੱਚੇ ਹਨ, ਉਨ੍ਹਾਂ ਨੂੰ ਮਕਾਨ ਪੱਕੇ ਕਰਵਾਉਣ ਲਈ 2.50 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਉਕਤ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਜਿਹੜੇ ਵੀ ਗਰੀਬ ਪਰਿਵਾਰ ਸ਼ਹਿਰ ਦੀ ਹਦੂਦ ਅੰਦਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਕਾਨ ਕੱਚੇ ਹਨ, ਉਹ ਨਗਰ ਕੌਂਸਲ ਵਿਖੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਯੋਜਨਾ ਦਾ ਲਾਭ ਲੈਣ।
ਇਹ ਵੀ ਪੜ੍ਹੋ : ਭਾਖੜਾ ’ਚ ਵਾਹਨ ਡਿੱਗਣ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸੰਨ 2024 'ਚ ਜਿਹੜੇ ਲੋਕਾਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਸਨ, ਉਹ ਸਰਕਾਰ ਵਲੋਂ ਰੱਦ ਕਰ ਦਿੱਤੀਆਂ ਹਨ ਅਤੇ ਹੁਣ ਨਵੀਆਂ ਅਰਜ਼ੀਆਂ ਮੰਗੀਆਂ ਗਈਆਂ ਹਨ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਜਿਹੜੇ ਗਰੀਬ ਪਰਿਵਾਰ ਦਾ ਘਰ ਕੱਚਾ ਹੈ, ਉਹ ਹੀ ਇਸ ਯੋਜਨਾ ਅਧੀਨ ਆਉਂਦਾ ਹੈ ਅਤੇ ਉਕਤ ਵਿਅਕਤੀ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ।
ਇਹ ਵੀ ਪੜ੍ਹੋ : 9 ਤਾਰੀਖ਼ ਨੂੰ ਕਾਂਸ਼ੀ ਜਾਣ ਵਾਲੀ ਬੇਗਮਪੁਰਾ ਐਕਸਪ੍ਰੈੱਸ ਬਾਰੇ ਅਹਿਮ ਖ਼ਬਰ, ਸੰਗਤਾਂ ਦੇਣ ਧਿਆਨ
ਉਨ੍ਹਾਂ ਕਿਹਾ ਕਿ ਕੁੱਝ ਲੋਕ ਜਿਨ੍ਹਾਂ ਦੇ ਘਰ ਪੱਕੇ ਹਨ, ਉਹ ਵੀ ਗ੍ਰਾਂਟ ਲੈਣ ਲਈ ਦਸਤਾਵੇਜ ਜਮ੍ਹਾਂ ਕਰਵਾ ਦਿੰਦੇ ਹਨ, ਜੋ ਯੋਜਨਾਵਾਂ ਦੇ ਨਿਯਮਾਂ ਅਧੀਨ ਨਹੀਂ ਆਉਂਦੇ। ਇਸ ਲਈ ਅਜਿਹੇ ਵਿਅਕਤੀ ਆਪਣੀ ਅਰਜ਼ੀ ਬਿਲਕੁਲ ਨਾ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਰਫ ਯੋਗ ਕੱਚੇ ਮਕਾਨਾਂ ਵਾਲੇ ਗਰੀਬ ਵਿਅਕਤੀ ਨੂੰ ਹੀ ਯੋਜਨਾ ਤਹਿਤ ਗ੍ਰਾਂਟ ਜਾਰੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8