ਥਰਮਲ ਪਲਾਂਟ ਦੇ ਮੇਨ ਗੇਟ ''ਤੇ ਧਰਨੇ ਦਾ ਐਲਾਨ

Sunday, Jan 21, 2018 - 01:36 AM (IST)

ਥਰਮਲ ਪਲਾਂਟ ਦੇ ਮੇਨ ਗੇਟ ''ਤੇ ਧਰਨੇ ਦਾ ਐਲਾਨ

ਘਨੌਲੀ, (ਸ਼ਰਮਾ)- ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰਾਂ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਕੰਟੀਨ ਦੇ ਸਾਹਮਣੇ ਹੋਈ, ਜਿਸ ਦੀ ਪ੍ਰਧਾਨਗੀ ਕਰਮਬੀਰ ਸਿੰਘ ਨੇ ਕੀਤੀ। ਇਸ ਮੌਕੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਜਿਥੇ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ, ਉੱਥੇ ਸਮੂਹ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਕਤ ਫੈਸਲਾ ਵਾਪਿਸ ਨਹੀਂ ਲੈਂਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਦੋਂ ਕਿ ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਫੈਸਲਾ ਰੱਦ ਕਰਵਾਉਣ ਲਈ 23 ਜਨਵਰੀ ਨੂੰ ਰੂਪਨਗਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ 'ਚ ਜਲ ਸਪਲਾਈ ਵਿਭਾਗ, ਠੇਕਾ ਸੰਘਰਸ਼ ਮੋਰਚਾ, ਰਮਸਾ ਅਧਿਆਪਕ ਯੂਨੀਅਨ, ਬੀ.ਬੀ.ਐੱਮ.ਬੀ., ਟੀ.ਐੱਸ.ਯੂ., ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਾਂਝਾ ਮੰਚ ਦੇ ਸਾਰੇ ਵਰਕਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।
ਮੀਟਿੰਗ ਦੌਰਾਨ ਹਰਭਜਨ ਸਿੰਘ ਸਕੱਤਰ, ਮਨੋਜ ਕੁਮਾਰ, ਵਰਿੰਦਰਪਾਲ ਸਿੰਘ, ਗੁਰਦਿਆਲ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ, ਅਫਰੋਜ ਖਾਨ, ਨਰਿੰਦਰ ਗਿੱਲ, ਸੁਖਜੀਵ ਤੇ ਲੱਕੀ ਆਦਿ ਮੌਜੂਦ ਸਨ।


Related News