ਜਲੰਧਰ ''ਚ ਭਲਕੇ ਪਾਸਪੋਰਟ ਦਫ਼ਤਰਾਂ ''ਚ ਰਹੇਗੀ ਅੱਧੇ ਦਿਨ ਦੀ ਛੁੱਟੀ, ਦੋਬਾਰਾ ਲੈਣੀ ਹੋਵੇਗੀ ਅਪਾਇੰਟਮੈਂਟ

Sunday, Jan 21, 2024 - 06:16 PM (IST)

ਜਲੰਧਰ ''ਚ ਭਲਕੇ ਪਾਸਪੋਰਟ ਦਫ਼ਤਰਾਂ ''ਚ ਰਹੇਗੀ ਅੱਧੇ ਦਿਨ ਦੀ ਛੁੱਟੀ, ਦੋਬਾਰਾ ਲੈਣੀ ਹੋਵੇਗੀ ਅਪਾਇੰਟਮੈਂਟ

ਜਲੰਧਰ (ਸਲਵਾਨ)- ਅਯੁੱਧਿਆ 'ਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ 'ਤੇ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪਾਸਪੋਰਟ ਸੇਵਾ ਕੇਂਦਰ, ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ, ਆਰ. ਪੀ. ਓ. ਕੈਂਪ, ਮੋਬਾਇਲ ਵੈਨ ਦੇ ਨਾਲ-ਨਾਲ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਸੋਮਵਾਰ ਦੁਪਹਿਰ 2.30 ਵਜੇ ਤੱਕ ਬੰਦ ਰਹਿਣਗੇ। ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਨੇ ਦੱਸਿਆ ਕਿ ਸਾਰੇ ਬਿਨੈਕਾਰ, ਿਜਨ੍ਹਾਂ ਨੇ 22 ਜਨਵਰੀ ਨੂੰ ਦੁਪਹਿਰ 2.30 ਵਜੇ ਤੱਕ ਪਹਿਲਾਂ ਤੋਂ ਹੀ ਅਪੁਾਇੰਟਮੈਂਟ ਬੁੱਕ ਕੀਤੀ ਹੋਈ ਸੀ, ਉਨ੍ਹਾਂ ਨੂੰ ਸੁਵਿਧਾ ਮੁਤਾਬਕ ਆਪਣੀ ਅਗਲੀ ਤਾਰੀਖ਼ ਲਈ ਅਪਾਇੰਟਮੈਂਟ ਲੈਣੀ ਹੋਵੇਗੀ। 

ਇਥੇ ਦੱਸ ਦੇਈਏ ਕਿ ਪਾਸਪੋਰਟ ਦਫ਼ਤਰਾਂ ਵਿਚ ਪੂਰੇ ਦੋਆਬਾ ਤੋਂ ਲੋਕ ਪਹੁੰਚਦੇ ਹਨ। ਜਿਸ ਵਿਚ ਕਪੂਰਥਲਾ, ਹੁਸ਼ਿਆਰਪੁਰ, ਫਗਵਾੜਾ, ਨਵਾਂਸ਼ਹਿਰ ਤੋਂ ਵੀ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਨਿਯੁਕਤੀਆਂ ਮੁਤਾਬਕ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਜਾਣਕਾਰੀ ਲਈ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ। ਉਥੇ ਹੀ ਲੋਕਾਂ ਦੀ ਅਪਡੇਟ ਜਾਣਕਾਰੀ ਸਬੰੰਧਤ ਸਾਰੀਆਂ ਈ-ਮੇਲ rpo.jalandhar@mea.gov.in ਦੇ ਮੱਧ ਨਾਲ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ 'ਆਪ' ਨੇ ਖਿੱਚੀ ਤਿਆਰੀ, ਕੇਜਰੀਵਾਲ ਤੇ CM ਮਾਨ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਬੈਠਕ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਵੀ ਅਪਾਇੰਟਮੈਂਟ 22 ਜਨਵਰੀ ਨੂੰ ਦੁਪਹਿਰ ਦੋ ਵਜੇ ਤੋਂ ਪਹਿਲਾਂ ਹਨ, ਉਹ ਉਸ ਨੂੰ ਰੀ-ਸ਼ੈਡਿਊਲ ਕਰਵਾ ਲਵੋ। ਜਿਸ ਦੇ ਬਾਅਦ ਆਪਣੇ ਆਉਣ ਵਾਲੀ ਤਾਰੀਖ਼ ਨੂੰ ਉਹ ਪਾਸਪੋਰਟ ਦਫ਼ਤਰ ਪਹੁੰਚਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਸਪੋਰਟ ਇਨਕੁਆਰੀ ਲਈ ਜਿਨ੍ਹਾਂ ਦੀ 22 ਜਨਵਰੀ ਦੀ ਤਾਰੀਖ਼ ਹੈ, ਉਨ੍ਹਾਂ ਬਿਨੈਕਾਰਾਂ ਨੂੰ ਹੀ 2.30 ਵਜੇ ਤੋਂ ਬਾਅਦ ਪਾਸਪੋਰਟ ਦਫ਼ਤਰ ਵੱਲੋਂ ਡੀਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਜਲੰਧਰ: ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਆਟੋ ਵਾਲੇ ਨੇ ਕਤਲ ਕਰਕੇ ਕੀਤਾ ਜਬਰ-ਜ਼ਿਨਾਹ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News