ਅਕਾਲੀ ਦਲ ਦਾ ਗੜ੍ਹ ਕਹੇ ਜਾਂਦੇ ਹਲਕਾ ਫਿਲੌਰ 'ਚ ਹੋਵੇਗੀ ਤਿੱਖੀ ਟੱਕਰ? ਜਾਣੋ ਸੀਟ ਦਾ ਇਤਿਹਾਸ
Friday, Feb 18, 2022 - 03:45 PM (IST)
ਜਲੰਧਰ (ਵੈੱਬ ਡੈਸਕ) : ਚੋਣ ਕਮਿਸ਼ਨ ਦੀ ਸੂਚੀ ਮੁਤਾਬਕ ਫਿਲੌਰ ਹਲਕਾ ਨੰਬਰ 30 ਅਨੁਸੂਚਿਤ ਜਾਤੀ ਲਈ ਰਾਂਖਵਾਂ ਹੈ। ਜੇਕਰ ਫਿਲੌਰ ਹਲਕੇ ਦੇ ਚੋਣ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ’ਤੇ ਅਕਾਲੀ ਦਲ ਬਾਦਲ ਦਾ ਜ਼ਿਆਦਾ ਦਬਦਬਾ ਰਿਹਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦੇ ਅੰਕੜੇ ਦੇਖੇ ਜਾਣ ਤਾਂ ਇੱਥੇ ਪੰਜ ’ਚੋਂ ਅਕਾਲੀ ਦਲ ਚਾਰ ਵਾਰ ਚੋਣ ਜਿੱਤ ਚੁੱਕਾ ਹੈ ਜਦਕਿ ਕਾਂਗਰਸ ਸਿਰਫ ਇਕ ਵਾਰ ਜੇਤੂ ਰਹੀ। 1997 ਤੋਂ ਲੈ ਕੇ 2017 ਤੱਕ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ 4 ਵਾਰ ਅਕਾਲੀ ਦਲ ਨੇ ਇੱਥੇ ਆਪਣਾ ਕਬਜ਼ਾ ਕੀਤਾ ਹੈ।
1997
1997 ’ਚ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸਰਵਣ ਸਿੰਘ ਨੂੰ 31045 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਸੰਤੋਖ ਸਿੰਘ ਨੂੰ 25493 ਵੋਟਾਂ ਪਈਆਂ ਅਤੇ ਅਕਾਲੀ ਦਲ ਦੇ 5552 ਦੇ ਫਰਕ ਨਾਲ ਜੇਤੂ ਰਹੇ।
2002
2002 ’ਚ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੂੰ 33570 ਵੋਟਾਂ ਪਈਆਂ ਤੇ ਅਕਾਲੀ ਦਲ ਦੇ ਸਰਵਣ ਸਿੰਘ ਨੂੰ 28915 ਵੋਟਾਂ ਪਈਆਂ ਅਤੇ ਇੱਥੇ ਕਾਂਗਰਸ ਨੇ 4655 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
2007
2007 ’ਚ ਫਿਰ ਅਕਾਲੀ ਦਲ ਦੇ ਸਰਵਣ ਸਿੰਘ ਨੂੰ 42412 ਵੋਟਾਂ ਪਈਆਂ ਤੇ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੂੰ 42139 ਵੋਟਾਂ ਪਈਆਂ ਅਤੇ ਸਿਰਫ਼ 273 ਦੇ ਫਰਕ ਨਾਲ ਅਕਾਲੀ ਦਲ ਜੇਤੂ ਰਹੀ।
2012
2012 ’ਚ ਅਕਾਲੀ ਦਲ ਦੇ ਉਮੀਦਵਾਰ ਅਵਿਨਾਸ਼ ਚੰਦਰ ਨੂੰ 46115 ਵੋਟਾਂ ਪਈਆਂ ਅਤੇ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੂੰ 46084 ਵੋਟਾਂ ਪਈਆਂ ਤੇ ਸਿਰਫ਼ 31 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਜੇਤੂ ਰਹੀ।
2017
2017 ’ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੂੰ 41336 ਵੋਟਾਂ ਪਈਆਂ ਅਤੇ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਨੂੰ 37859 ਵੋਟਾਂ ਪਈਆਂ ਤੇ 3477 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਜਿੱਤ ਹਾਸਲ ਕੀਤੀ।ਆਪ ਦੇ ਉਮੀਦਵਾਰ ਸਰੂਪ ਸਿੰਘ ਕਢਿਆਣਾ ਨੂੰ 35779 ਵੋਟਾਂ ਪਈਆਂ ਸਨ।
ਇਸ ਵਾਰ ਫਿਲੌਰ ਹਲਕੇ ਤੋਂ ਕਾਂਗਰਸ ਵੱਲੋਂ ਵਿਕਰਮ ਸਿੰਘ ਚੌਧਰੀ ਅਤੇ ਅਕਾਲੀ ਦਲ ਵੱਲੋਂ ਬਲਦੇਵ ਸਿੰਘ ਖਹਿਰਾ ਮੁੜ ਆਹਮੋ ਸਾਹਮਣੇ ਹੋਣਗੇ।ਇਸ ਤੋਂ ਇਲਾਵਾ ਆਪ ਵੱਲੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਢੀਂਡਸਾ ਧੜੇ ਵੱਲੋਂ ਅਕਾਲੀ ਦਲ ਛੱਡ ਕੇ ਆਏ ਸਰਵਣ ਸਿੰਘ ਫਿਲੌਰ ਚੋਣ ਮੈਦਾਨ ਵਿੱਚ ਹਨ।ਸੰਯੁਕਤ ਸਮਾਜ ਮੋਰਚੇ ਵੱਲੋਂ ਅਜੇ ਸਿੰਘ ਵੀ ਚੋਣ ਲੜਨ ਜਾ ਰਹੇ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 207149 ਹੈ, ਜਿਨ੍ਹਾਂ 'ਚ 99828 ਪੁਰਸ਼, 107317 ਬੀਬੀਆਂ ਅਤੇ 4 ਥਰਡ ਜੈਂਡਰ ਹਨ।