ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ ''ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ

Thursday, Aug 15, 2024 - 06:18 PM (IST)

ਜਲੰਧਰ (ਵੈੱਬ ਡੈਸਕ)-ਦੇਸ਼ ਦੇ 78ਵੇਂ  ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ  ਦੇ ਗੁਰੂ ਗੋਬਿੰਗ ਸਿੰਘ ਸਟੇਡੀਅਮ ਵਿਚ ਰੱਖੇ ਗਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਸਾਰੇ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਰਹੇਗੀ, ਕਿਉਂਕਿ ਕਈ ਦਿਨਾਂ ਤੋਂ ਸਟੇਡੀਅਮ ਦੇ ਅੰਦਰ ਹੋਣ ਵਾਲੇ ਪ੍ਰੋਗਰਾਮ ਲਈ ਬੱਚੇ ਤਿਆਰੀ ਕਰ ਰਹੇ ਸਨ। 

ਪੰਜਾਬ ਪੁਲਸ ਵਿਚ 10000 ਨਵੀਂਆਂ ਪੋਸਟਾਂ ਕੱਢਣ ਦੀ ਵੀ ਕਹੀ ਗੱਲ 
ਉਥੇ ਹੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਪੁਲਸ ਵਿਚ 10000 ਨਵੀਂਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ।  ਮੁੱਖ ਮੰਤਰੀ ਨੇ ਕਿਹਾ ਕਿ 2001 ਵਿਚ ਪੁਲਸ ਵਿਚ ਮੁਲਾਜ਼ਮਾਂ ਦੀ ਗਿਣਤੀ 80, 000 ਸੀ ਅਤੇ 2024 ਵਿਚ ਵੀ 80, 000 ਹੀ ਰਹੀ। ਇਸ ਸਮੇਂ ਦੌਰਾਨ ਕਿੰਨੀ ਜਨਸੰਖਿਆ ਵਧੀ, ਕਿੰਨਾ ਜ਼ੁਰਮ ਵਧਿਆ ਪਰ ਪੁਲਸ ਦੀ ਨਫ਼ਰੀ ਨਹੀਂ ਵਧੀ, ਅਸੀਂ ਇਸ ਨੂੰ 90000 'ਤੇ ਲੈ ਕੇ ਗਏ ਹੁਣ ਸਵਾ ਲੱਖ ਤਕ ਲੈ ਕੇ ਜਾਵਾਂਗੇ। 

ਇਹ ਵੀ ਪੜ੍ਹੋ- ਲੁਧਿਆਣਾ 'ਚ ਮੰਤਰੀ ਬਲਕਾਰ ਸਿੰਘ ਨੇ ਲਹਿਰਾਇਆ ਤਿਰੰਗਾ, ਸ਼ਹੀਦਾਂ ਨੂੰ ਯਾਦ ਕਰਦਿਆਂ ਆਖੀਆਂ ਇਹ ਗੱਲਾਂ

ਇਸ ਸਬੰਧੀ ਬਕਾਇਦਾ ਮਾਨਸੂਨ ਸੈਸ਼ਨ ਵਿਚ ਵੀ ਮਤਾ ਲਿਆਂਦਾ ਜਾਵੇਗਾ। ਇਸ ਨਾਲ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਪੁਲਸ ਵਿਚ ਨਵੀਂ ਭਰਤੀ ਨਾਲ ਨਫਰੀ ਵੀ ਵਧਾਈ ਜਾਵੇਗੀ, ਇਸ ਨਾਲ ਅਪਰਾਧ ਵੀ ਘਟੇਗਾ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਟੈਸਟ ਪਾਸ ਕਰਕੇ ਨੌਕਰੀ ਤੁਹਾਨੂੰ ਪੰਜਾਬ ਸਰਕਾਰ ਦੇਵੇਗੀ। ਨਾ ਤਾਂ ਇਸ ਲਈ ਕਿਸੇ ਸਿਫਾਰਸ਼ ਦੀ ਲੋੜ ਹੈ ਅਤੇ ਨਾ ਹੀ ਰਿਸ਼ਵਤ ਦੀ। ਸਿਰਫ ਮਿਹਨਤ ਕਰੋ ਅਤੇ ਅੱਗੇ ਆਓ। 

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News