ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਇਸ ਦਿਨ ਤੋਂ ਦਸਤਕ ਦੇ ਸਕਦੀ ਹੈ ਠੰਡ
Saturday, Oct 12, 2024 - 05:33 PM (IST)
ਚੰਡੀਗੜ੍ਹ : ਮਾਨਸੂਨ ਨੇ ਦਿੱਲੀ ਸਮੇਤ ਉੱਤਰੀ ਭਾਰਤ ਨੂੰ ਅਲਵਿਦਾ ਆਖ ਦਿੱਤਾ ਹੈ। ਮਾਨਸੂਨ ਦੇ ਰੁਖਸਤ ਹੋਣ ਤੋਂ ਬਾਅਦ ਪੰਜਾਬ ਦਾ ਮੌਸਮ ਖੁਸ਼ਕ ਹੋ ਗਿਆ ਹੈ, ਦਿਨ ਵੇਲੇ ਜਿੱਥੇ ਗਰਮੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਨੇ ਦਸਤਕ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਇਕ ਹਫ਼ਤੇ ਤੱਕ ਕਿਸੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਵੇਲੇ ਤੇਜ਼ ਧੁੱਪ ਨਿਕਲਣ ਕਾਰਣ ਪੰਜਾਬ ਵਾਸੀਆਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫਰੀਦਕੋਟ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਲਗਭਗ ਇਕ ਹਫਤੇ ਤੱਕ ਦਿਨ ਦੇ ਤਾਪਮਾਨ 'ਚ ਕੋਈ ਖਾਸ ਗਿਰਾਵਟ ਨਹੀਂ ਆਵੇਗੀ। ਰਾਤ ਦੇ ਤਾਪਮਾਨ ਵਿਚ ਮਾਮੂਲੀ ਗਿਰਾਵਟ ਆਵੇਗੀ ਪਰ ਇਕ ਹਫ਼ਤੇ ਬਾਅਦ ਠੰਡ ਕਦੇ ਵੀ ਦਸਤਕ ਦੇ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਤੋਂ ਚਿੰਤਾ ਭਰੀ ਖ਼ਬਰ, ਵਧਣ ਲੱਗੀ ਇਹ ਖ਼ਤਰਨਾਕ ਬਿਮਾਰੀ
ਮੌਸਮ ਵਿਭਾਗ ਅਨੁਸਾਰ 21-22 ਅਕਤੂਬਰ ਤੋਂ ਦਿਨ ਦੇ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ। ਆਮ ਤੌਰ 'ਤੇ ਉੱਤਰੀ ਭਾਰਤ ਵਿਚ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਠੰਡ ਸ਼ੁਰੂ ਹੁੰਦੀ ਹੈ ਪਰ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ 13 ਅਕਤੂਬਰ ਨੂੰ ਭੁੱਲ ਕੇ ਨਾ ਨਿਕਲਿਓ ਘਰੋਂ ਬਾਹਰ, ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ
ਮੌਸਮ ਵਿਗੜਨਾ ਹੋਇਆ ਸ਼ੁਰੂ
ਅਕਤੂਬਰ ਦੇ ਅੱਧ ਤੋਂ ਸੂਬੇ ਦਾ ਮੌਸਮ ਵੀ ਵਿਗੜਨਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਸਵੇਰ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ 100 ਏ. ਕਿਊ. ਆਈ. ਤੋਂ ਵੱਧ ਪਾਇਆ ਗਿਆ। ਪ੍ਰਦੂਸ਼ਣ ਬੋਰਡ ਵੱਲੋਂ ਇਸ ਨੂੰ ਪੀਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਹਾਈਕੋਰਟ ਦਾ ਆਇਆ ਨਵਾਂ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e