ਅੱਜ ਹੋਵੇਗਾ ਯੁੱਧ ਮਾਨ ਸਾਬ ਵਿਰੁੱਧ! 'ਭਗਵੰਤ ਮਾਨ ਬਨਾਮ ਅਰੋੜਾ-ਚੀਮਾ' (ਵੀਡੀਓ)
Monday, Feb 16, 2026 - 01:02 PM (IST)
ਮੋਗਾ/ਚੰਡੀਗੜ੍ਹ : ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਅੱਜ ਆਮ ਆਦਮੀ ਪਾਰਟੀ ਵਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ ਜਾਂ ਨਹੀਂ, ਇਸ ਨੂੰ ਲੈ ਕੇ ਖ਼ਦਸ਼ਾ ਕਾਇਮ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਆਖ਼ਰਕਾਰ ਹਰ ਵਾਰ ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਕੋਈ ਵੱਡੀ ਰੈਲੀ ਹੁੰਦੀ ਹੈ ਜਾਂ ਵੱਡਾ ਈਵੈਂਟ ਹੁੰਦਾ ਹੈ ਤਾਂ ਮੁੱਖ ਮੰਤਰੀ ਉੱਥੋਂ ਕਈ ਵਾਰ ਗਾਇਬ ਰਹਿੰਦੇ ਹਨ। ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਬਲਿਆਵਾਂਲ ਵਲੋਂ ਇਕ ਪੋਸਟ ਪਾ ਕੇ ਕਿਹਾ ਗਿਆ ਹੈ ਕਿ ਆਖ਼ਰ ਹਰ ਵਾਰ ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਪੰਜਾਬ 'ਚ 'ਆਪ' ਦੀ ਵੱਡੀ ਰੈਲੀ ਹੁੰਦੀ ਹੈ ਤਾਂ ਮੁੱਖ ਮੰਤਰੀ ਮਾਨ ਹਸਪਤਾਲ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਅਤੇ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਵੀ ਸੱਤਾ ਦੀ ਕੁਰਸੀ ਦੇ ਪਾਵੇ ਹਿੱਲਦੇ ਨਜ਼ਰ ਆਉਂਦੇ ਹਨ ਤਾਂ ਮੁੱਖ ਮੰਤਰੀ ਅਕਸਰ ਹਸਪਤਾਲ 'ਚ ਮਿਲਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਰੈਗੂਲਰ ਕਰਨ ਦੇ ਹਾਈਕੋਰਟ ਨੇ ਦਿੱਤੇ ਹੁਕਮ
ਬਲਿਆਵਾਲ ਨੇ ਸਵਾਲ ਚੁੱਕਿਆ ਕਿ ਕੀ ਇਹ ਸੱਚਮੁੱਚ ਨਸ਼ਿਆਂ ਵਿਰੁੱਧ ਜੰਗ ਹੈ ਜਾਂ ਫਿਰ ਖ਼ੁਦ ਮੁੱਖ ਮੰਤਰੀ ਮਾਨ ਦੇ ਵਿਰੁੱਧ ਕੋਈ ਮੁਹਿੰਮ ਵਿੱਢੀ ਗਈ ਹੈ? ਉਨ੍ਹਾਂ ਨੇ ਇਸ ਸਥਿਤੀ ਦੀ ਤੁਲਨਾ ਪੰਜਾਬ ਕਾਂਗਰਸ ਦੇ ਉਸ ਪੁਰਾਣੇ ਘਮਸਾਨ ਨਾਲ ਕੀਤੀ, ਜਦੋਂ ਮੁੱਖ ਮੰਤਰੀ ਦੀ ਕੁਰਸੀ ਲਈ ਸੁਨੀਲ ਜਾਖੜ ਬਨਾਮ ਚਰਨਜੀਤ ਸਿੰਘ ਚੰਨੀ ਵਾਲਾ ਮਾਹੌਲ ਸਿਰਜਿਆ ਗਿਆ ਸੀ। ਬਲਿਆਵਾਲ ਮੁਤਾਬਕ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਵੀ ਕੁਰਸੀ ਨੂੰ ਲੈ ਕੇ ਅਜਿਹੀ ਹੀ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਮਾਨ ਦੇ ਮੁਕਾਬਲੇ ਅਰੋੜਾ ਜਾਂ ਹਰਪਾਲ ਚੀਮਾ ਵਰਗੇ ਨਾਂ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਅਖ਼ੀਰ 'ਚ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਚੱਲਦੀ ਹੈ ਜਾਂ ਫਿਰ ਦਿੱਲੀ ਬੈਠੇ ‘ਵੱਡੇ ਸਾਬ੍ਹ’ ਦਾ ਹੁਕਮ ਅੰਤਿਮ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 16, 17 ਅਤੇ 18 ਤਾਰੀਖ਼ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਕੀਤੀ ਤਾਜ਼ਾ ਭਵਿੱਖਬਾਣੀ
ਸੀ. ਐੱਮ. ਦੀ ਕੁਰਸੀ ਨੂੰ ਖ਼ਤਰਾ!
ਇਸ ਪੋਸਟ ਦੌਰਾਨ ਕਿਤੇ ਨਾ ਕਿਤੇ ਸੀ. ਐੱਮ. ਦੀ ਕੁਰਸੀ ਨੂੰ ਖ਼ਤਰਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅੰਦਰਖ਼ਾਤੇ ਇਹ ਖ਼ਬਰ ਆ ਰਹੀਆਂ ਹਨ ਕਿ ਦਿੱਲੀ ਹਾਈਕਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸਭ ਕੁੱਝ ਠੀਕ ਨਹੀਂ ਚੱਲ ਰਿਹਾ। ਅਜਿਹੀਆਂ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਅਰੋੜਾਂ ਜਾ ਹਰਪਾਲ ਚੀਮਾ ਨੂੰ ਪਾਰਟੀ ਹਾਈਕਮਾਨ ਕਮਾਨ ਸੌਂਪਣਾ ਚਾਹੁੰਦੀ ਹੈ, ਫਿਰ ਭਾਵੇਂ ਉਹ ਡਿਪਟੀ ਸੀ. ਐੱਮ. ਹੋਵੇ ਜਾਂ ਫਿਰ ਸੀ. ਐੱਮ. ਦਾ ਚਿਹਰਾ ਬਦਲਣਾ ਹੋਵੇ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਮਾਨ ਵਲੋਂ ਇਸ 'ਤੇ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਵਿਰੋਧੀ ਧਿਰ ਵੀ ਇਹੀ ਦੋਸ਼ ਲਾ ਰਹੀ ਹੈ ਕਿ ਜਦੋਂ ਵੀ ਮੁੱਖ ਮੰਤਰੀ ਨੂੰ ਕੁਰਸੀ ਦਾ ਖ਼ਤਰਾ ਹੁੰਦਾ ਹੈ ਤਾਂ ਉਹ ਫੋਰਟਿਸ ਹਸਪਤਾਲ ਦਾਖ਼ਲ ਹੋ ਜਾਂਦੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਬੀਤੇ ਦਿਨ ਹੀ ਫੋਰਟਿਸ ਹਸਪਤਾਲ 'ਚ ਦਾਖ਼ਲ ਹੋਏ ਹਨ, ਇਸ ਲਈ ਵਿਰੋਧੀ ਧਿਰ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
