ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਹੋ ਸਕਦੇ ਵੱਡੇ ਖ਼ੁਲਾਸੇ! ਬਿਸ਼ਨੋਈ ਗੈਂਗ ਦੇ ਇਸ ਜੋੜੇ 'ਤੇ ਪੁਲਸ ਦੀ ਪੈਨੀ ਨਜ਼ਰ

12/15/2023 6:01:31 AM

ਲੁਧਿਆਣਾ (ਪੰਕਜ)- ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਘਰ ’ਚ ਦਾਖ਼ਲ ਹੋ ਕੇ ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਰਾਜਸਥਾਨ ਪੁਲਸ ਵੱਲੋਂ ਜੈਪੁਰ ਤੋਂ ਗ੍ਰਿਫਤਾਰ ਅੰਡਰ ਟ੍ਰੇਨੀ ਏਅਰ ਹੋਸਟੇਸ ਪੂਜਾ ਸੈਣੀ ਅਤੇ ਉਸ ਦੇ ਫਰਾਰ ਪਤੀ ਮਹਿੰਦਰ ਉਰਫ ਸਮੀਰ ’ਤੇ ਪੰਜਾਬ ਪੁਲਸ ਦੀ ਵੀ ਪੈਨੀ ਨਜ਼ਰ ਪੈਂਦੀ ਨਜ਼ਰ ਆ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਇਸ ਜੋੜੀ ਕੋਲ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ’ਚ ਵਰਤੇ ਹਥਿਆਰਾਂ ਦੀ ਖੇਪ ਵੀ ਹੋਣ ਦੀ ਸੰਭਾਵਨਾ ਨੇ ਪੁਲਸ ਅਧਿਕਾਰੀਆਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਾਨਸਾ 'ਚ ਹੋਇਆ ਐਨਕਾਊਂਟਰ, ਪੁਲਸ ਦੀ ਗ੍ਰਿਫ਼ਤ 'ਚ ਕੈਦ ਮੁਲਜ਼ਮ ਨੇ ਮੁਲਾਜ਼ਮਾਂ 'ਤੇ ਕੀਤੀ ਫ਼ਾਇਰਿੰਗ

ਦੱਸ ਦੇਈਏ ਕਿ ਗੋਗਾਮੇੜੀ ਦੇ ਕਤਲ ਤੋਂ ਪਹਿਲਾਂ ਜੈਪੁਰ ਪੁੱਜੇ ਨਿਤਿਨ ਫੌਜੀ ਨੂੰ ਸਮੀਰ ਅਤੇ ਪੂਜਾ ਦੀ ਜੋੜੀ ਨੇ ਨਾ ਸਿਰਫ ਆਪਣੇ ਕੋਲ ਠਹਿਰਾਇਆ ਸੀ, ਸਗੋਂ ਕਤਲ ਤੋਂ ਪਹਿਲਾਂ ਉਸ ਦੇ ਸਾਹਮਣੇ ਹਥਿਆਰਾਂ ਦੇ ਜ਼ਖੀਰੇ ਨਾਲ ਭਰਿਆ ਬੈਗ ਖੋਲ੍ਹਦੇ ਹੋਏ ਆਪਣੀ ਪਸੰਦ ਦੇ ਹਥਿਆਰ ਵੀ ਚੁੱਕਣ ਲਈ ਕਿਹਾ ਸੀ। ਜਿੱੱਥੋਂ ਫੌਜੀ ਨੇ ਆਪਣੇ ਲਈ ਟਰਕੀ ਮੇਡ ਜਗਿਯਾਣਾ ਪਿਸਤੌਲ ਸਮੇਤ ਆਪਣੇ ਸਾਥੀ ਰੋਹਿਤ ਰਾਠੌਰ ਦੇ ਲਈ ਵੀ ਪਿਸਤੌਲ ਚੁੱਕੀ ਸੀ। ਇੰਨਾ ਹੀ ਨਹੀਂ, ਸਮੀਰ ਅਤੇ ਪੂਜਾ ਨੇ ਫੌਜੀ ਨੂੰ ਹਥਿਆਰਾਂ ਦੇ ਨਾਲ ਦੋਵਾਂ ਦੇ ਕਤਲ ਲਈ ਐਡਵਾਂਸ ਵਿਚ 50-50 ਹਜ਼ਾਰ ਰੁਪਏ ਦੀ ਰਕਮ ਵੀ ਦਿੱਤੀ ਸੀ।

ਇੰਨਾ ਹੀ ਨਹੀਂ, ਰੋਹਿਤ ਨੂੰ ਦੋਵੇਂ ਪਤੀ-ਪਤਨੀ ਨੇ ਫੌਜੀ ਨੂੰ ਬਿਨਾਂ ਮਿਲਾਏ 20 ਹਜ਼ਾਰ ਰੁਪਏ ਦੇ ਕੇ ਕਤਲ ਦੌਰਾਨ ਵਰਤਣ ਲਈ ਮੋਟਰਸਾਈਕਲ ਵੀ ਖਰੀਦਣ ਲਈ ਕਿਹਾ ਸੀ। ਇਸੇ ਵਾਹਨ ’ਤੇ ਦੋਵੇਂ ਕਤਲ ਦੀ ਵਾਰਦਾਤ ਕਰਨ ਲਈ ਗੋਗਾਮੇੜੀ ਦੇ ਘਰ ਪੁੱਜੇ ਸਨ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਰਹੇ। ਦੋਵੇਂ ਕਾਤਲਾਂ ਨੂੰ ਜਦੋਂ ਰਾਜਸਥਾਨ ਪੁਲਸ ਨੇ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਾਰਦਾਤ ਲਈ ਹਥਿਆਰ ਜੈਪੁਰ ਵਿਚ ਰਹਿਣ ਵਾਲੇ ਲਾਰੈਂਸ ਗੈਂਗ ਦੇ ਖਾਸਮਖਾਸ ਸਮੀਰ ਅਤੇ ਪੂਜਾ ਨੇ ਦਿੱਤੇ ਸਨ। ਅਸਲ ’ਚ ਜਦੋਂ ਪੁਲਸ ਨੇ ਸਮੀਰ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਉਸ ਸਮੇਂ ਤੱਕ ਫਰਾਰ ਹੋ ਚੁੱਕਾ ਸੀ, ਜਦੋਂਕਿ ਪੂਜਾ ਉਨ੍ਹਾਂ ਦੇ ਹੱਥੇ ਚੜ੍ਹ ਗਈ। ਇਸੇ ਦੌਰਾਨ ਘਰੋਂ ਪੁਲਸ ਪਾਰਟੀ ਨੂੰ ਇਕ ਏ. ਕੇ.-47 ਦੀ ਫੋਟੋ ਵੀ ਮਿਲੀ, ਜਿਸ ਦੀ ਵਰਤੋਂ ਚੰਦ ਮਹੀਨੇ ਪਹਿਲਾਂ ਗੈਂਗਸਟਰ ਰਾਜੂ ਠੇਹਟ ਦੇ ਕਤਲ ਵਿਚ ਹੋਣ ਦੀ ਜਿੱਥੇ ਸ਼ੱਕ ਹੈ, ਉੱਥੇ ਖੁਦ ਗੋਗਾਮੇਡੀ ਵੀ ਵਾਰ-ਵਾਰ ਜਨਤਕ ਤੌਰ ’ਤੇ ਇਸ ਗੱਲ ਦਾ ਕਈ ਵਾਰ ਖੁਲਾਸਾ ਕਰ ਚੁੱਕੇ ਸਨ ਕਿ ਉਨ੍ਹਾਂ ਦੇ ਕਤਲ ਲਈ ਏ. ਕੇ.-47 ਰਾਜਸਥਾਨ ਵਿਚ ਲਾਰੈਂਸ ਗੈਂਗ ਲਿਆ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਨੂੰ ਲੈ ਕੇ ਵੱਡੀ ਖ਼ਬਰ

ਪੁਲਸ ਦੀ ਇਸ ਕਾਰਵਾਈ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ ਲਾਰੈਂਸ ਗੈਂਗ ਵੱਲੋਂ ਦੇਸ਼ ਵਿਚ ਆਪਣੇ ਗੁਰਗਿਆਂ ਰਾਹੀਂ ਕਰਵਾਈਆਂ ਜਾਣ ਵਾਲੀਆਂ ਵਾਰਦਾਤਾਂ ਲਈ ਮੁੱਖ ਤੌਰ ’ਤੇ ਹਥਿਆਰਾਂ ਦੀ ਸਪਲਾਈ ਤੇ ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਮੀਰ ਅਤੇ ਪੂਜਾ ਦੇ ਮੋਢਿਆਂ ’ਤੇ ਹੀ ਸੀ। ਇਸੇ ਗੱਲ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਅਤੇ ਉਨ੍ਹਾਂ ਦੀ ਵੱਖ-ਵੱਖ ਢੰਗਾਂ ਨਾਲ ਮਦਦ ਕਰਨ ਵਾਲੇ ਮੁਲਜ਼ਮ ਬੇਸ਼ੱਕ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ ਪਰ ਮੂਸੇਵਾਲਾ ਦੇ ਕਤਲ ਵਿਚ ਵਰਤੇ ਹਥਿਆਰਾਂ ਦੀ ਬਰਾਮਦਗੀ ਸਬੰਧੀ ਅਜੇ ਤੱਕ ਸਸਪੈਂਸ ਬਣਿਆ ਹੋਇਆ ਹੈ।

ਕਤਲ ਮੁਲਜ਼ਮਾਂ ਵੱਲੋਂ ਆਪਣੇ ਬਿਆਨਾਂ ’ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੱਖ ਤੌਰ ’ਤੇ ਹਥਿਆਰ ਕਿਸੇ ਅਣਪਛਾਤੇ ਸ਼ਖਸ ਦੇ ਹਵਾਲੇ ਕਰ ਦਿੱਤੇ ਸਨ। ਅਜਿਹੇ ਵਿਚ ਹੁਣ ਜਦੋਂ ਗੋਗਾਮੇੜੀ ਕਤਲ ਕਾਂਡ ਵਿਚ ਜਾਂਚ ਦੌਰਾਨ ਸਮੀਰ ਅਤੇ ਪੂਜਾ ਵੱਲੋਂ ਲਾਰੈਂਸ ਗੈਂਗ ਵੱਲੋਂ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਸੰਭਾਲਣ ਦਾ ਖੁਲਾਸਾ ਸਾਹਮਣੇ ਆ ਚੁੱਕਾ ਹੈ ਤਾਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਮੂਸੇਵਾਲਾ ਦੇ ਕਤਲ ਵਿੱ’ਚ ਵਰਤੇ ਹਥਿਆਰਾਂ ਦੀ ਖੇਪ ਵੀ ਕਿਤੇ ਨਾ ਕਿਤੇ ਇਸੇ ਜੋੜੀ ਨੇ ਤਾਂ ਨਹੀਂ ਸੰਭਾਲੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News