ਫਗਵਾੜਾ ''ਚ ਫਿਰ 2 ਔਰਤਾਂ ਦੇ ਰਹੱਸਮਈ ਢੰਗ ਨਾਲ ਕੱਟੇ ਵਾਲ
Tuesday, Aug 15, 2017 - 07:24 AM (IST)

ਫਗਵਾੜਾ, (ਜਲੋਟਾ)¸ ਫਗਵਾੜਾ 'ਚ ਰਹੱਸਮਈ ਹਾਲਾਤ ਵਿਚ ਇਕ ਵਾਰ ਫਿਰ ਦੋ ਪਿੰਡਾਂ 'ਚ ਦੋ ਔਰਤਾਂ ਦੇ ਸਿਰ ਦੇ ਵਾਲ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਿੰਡ ਢੱਕ ਪੰਡੋਰੀ ਵਿਚ ਵਿਆਹੁਤਾ ਲਖਵਿੰਦਰ ਕੌਰ ਪਤਨੀ ਸ਼ਾਮ ਸੁੰਦਰ ਵਾਸੀ ਪਿੰਡ ਢੱਕ ਪੰਡੋਰੀ ਅਤੇ ਪਿੰਡ ਮਹੇੜੂ ਵਿਚ ਕੁਲਵਿੰਦਰ ਕੌਰ ਪਤਨੀ ਹਰਬੰਸ ਲਾਲ ਦੇ ਵਾਲ ਰਹੱਸਮਈ ਹਾਲਾਤ ਵਿਚ ਕੱੱਟੇ ਗਏ ਹਨ। ਪੀੜਤ ਔਰਤਾਂ ਨੇ ਦਾਅਵਾ ਕੀਤਾ ਹੈ ਕਿ ਜਦ ਉਨ੍ਹਾਂ ਦੇ ਵਾਲ ਕੱਟੇ ਉਦੋਂ ਉਨ੍ਹਾਂ ਦੇ ਆਸ-ਪਾਸ ਕੋਈ ਵੀ ਨਹੀਂ ਸੀ। ਪੁਲਸ ਨੂੰ ਦੋਹਾਂ ਮਾਮਲਿਆਂ ਦੀਆਂ ਸੂਚਨਾਵਾਂ ਦੇ ਦਿੱਤੀਆਂ ਗਈਆਂ ਹਨ।