ਸਿਵਲ ਹਸਪਤਾਲ ''ਚ ਤਾਇਨਾਤ ਡਾਕਟਰ ਦੇ ਘਰ ਚੋਰੀ

Sunday, Feb 04, 2018 - 11:03 AM (IST)

ਸਿਵਲ ਹਸਪਤਾਲ ''ਚ ਤਾਇਨਾਤ ਡਾਕਟਰ ਦੇ ਘਰ ਚੋਰੀ

ਲੁਧਿਆਣਾ (ਰਿਸ਼ੀ)-ਸਿਵਲ ਹਸਪਤਾਲ ਫਿਲੌਰ ਦੇ ਸਰਜਨ ਡਾ. ਉਪਿੰਦਰ ਸਿੰਘ ਦੇ ਪੰਚਸ਼ੀਲ ਵਿਹਾਰ ਇਲਾਕੇ 'ਚ ਸਥਿਤ ਘਰ 'ਚ ਚੋਰ ਹੱਥ ਸਾਫ ਕਰ ਗਏ। ਕੰਧ ਟੱਪ ਕੇ ਦਾਖਲ ਹੋਏ ਚੋਰ ਅਲਮਾਰੀ 'ਚ ਪਈ 72 ਹਜ਼ਾਰ ਦੀ ਨਕਦੀ, 500 ਅਮਰੀਕੀ ਡਾਲਰ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਇਸ ਮਾਮਲੇ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
Êਪੁਲਸ ਨੂੰ ਦਿੱਤੇ ਬਿਆਨ ਵਿਚ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੇ ਵਿਆਹ ਸੀ, ਇਸ ਕਾਰਨ ਬੀਤੀ 28 ਜਨਵਰੀ ਨੂੰ ਘਰ ਨੂੰ ਤਾਲੇ ਨੂੰ ਲਾ ਕੇ ਸਾਰਾ ਪਰਿਵਾਰ ਵਿਆਹ 'ਚ ਸ਼ਾਮਲ ਹੋਣ ਚਲਾ ਗਿਆ। 1 ਫਰਵਰੀ ਨੂੰ ਵਾਪਸ ਆ ਕੇ ਜਦ ਮੇਨ ਗੇਟ ਦਾ ਤਾਲਾ ਖੋਲ੍ਹਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਦੇਖ ਹੈਰਾਨ ਰਹਿ ਗਏ। ਜਿਸਦੇ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ।
ਕੈਮਰਿਆਂ ਦਾ ਡੀ. ਵੀ. ਆਰ. ਵੀ ਲੈ ਗਏ ਚੋਰ
ਡਾਕਟਰ ਦੇ ਅਨੁਸਾਰ ਘਰ 'ਚ 4 ਕੈਮਰੇ ਲੱਗੇ ਹੋਏ ਹਨ, ਚੋਰ ਜਾਂਦੇ ਸਮੇਂ ਕੈਮਰਿਆਂ ਦਾ ਡੀ. ਵੀ. ਆਰ. ਵੀ ਨਾਲ ਲੈ ਗਏ, ਤਾਂ ਕਿ ਪੁਲਸ ਉਨ੍ਹਾਂ ਤੱਕ ਪਹੁੰਚ ਨਾ ਸਕੇ। ਇਸਦੇ ਨਾਲ ਪਿਆ ਇੰਟਰਨੈੱਟ ਮੋਡਮ ਵੀ ਲੈ ਗਏ।


Related News