ਚੋਰਾਂ ਨੇ ਪੱਤਰਕਾਰ ਦੇ ਘਰੋਂ ਉਡਾਇਆ 50 ਤੋਲੇ ਸੋਨਾ ਤੇ ਨਕਦੀ

Thursday, Jun 21, 2018 - 03:25 PM (IST)

ਚੋਰਾਂ ਨੇ ਪੱਤਰਕਾਰ ਦੇ ਘਰੋਂ ਉਡਾਇਆ 50 ਤੋਲੇ ਸੋਨਾ ਤੇ ਨਕਦੀ

ਲੁਧਿਆਣਾ (ਮਹੇਸ਼, ਨਰਿੰਦਰ) : ਸ਼ਹਿਰ ਦੀ ਭਗਤ ਸਿੰਘ ਕਾਲੋਨੀ 'ਚ ਵੀਰਵਾਰ ਦੇਰ ਰਾਤ ਪੱਤਰਕਾਰ ਦੇ ਘਰ 'ਚੋਂ ਕਰੀਬ 50 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਲਈ ਗਈ। ਜਾਣਕਾਰੀ ਮੁਤਾਬਕ ਇਕ ਅਖਬਾਰ ਦੇ ਸੰਪਾਦਕ ਅਤੇ ਪੱਤਰਕਾਰ ਨੇ ਦੱਸਿਆ ਕਿ ਸਾਰਾ ਪਰਿਵਾਰ ਰਾਤ ਨੂੰ ਸੁੱਤਾ ਪਿਆ ਸੀ ਅਤੇ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਸਵੇਰੇ ਉੱਠਦਿਆਂ ਸਾਰ ਲੱਗਿਆ, ਜਦੋਂ ਅਲਮਾਰੀ ਖੁੱਲ੍ਹੀ ਹੋਈ ਸੀ। 
ਘਰ ਵਾਲਿਆਂ ਮੁਤਾਬਕ ਚੋਰ ਰਾਤ ਦੇ ਸਮੇਂ ਛੱਤ ਰਾਹੀਂ ਘਰ 'ਚ ਦਾਖਲ ਹੋਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਮਰੇ 'ਚ ਅਲਮਾਰੀ ਦੇ ਕੋਲ ਹੀ ਪਈ ਚਾਬੀ ਨਾਲ ਇਸ ਨੂੰ ਖੋਲ੍ਹ ਕੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਘਰ ਵਾਲਿਆਂ ਦਾ ਕਹਿਣਾ ਹੈ ਕਿ ਗਰਮੀ ਹੋਣ ਕਾਰਨ ਪਰਿਵਾਰਕ ਮੈਂਬਰ ਏ. ਸੀ. ਲਾ ਕੇ ਦੂਜੇ ਕਮਰੇ 'ਚ ਸੁੱਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਘਟਨਾ ਦੀ ਭਿਣਕ ਤੱਕ ਨਹੀਂ ਲੱਗੀ। ਫਿਲਹਾਲ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਛਾਣ-ਬੀਣ ਸ਼ੁਰੂ ਕਰ ਦਿੱਤੀ ਹੈ। 


Related News