ਘਰ ਦੇ ਤਾਲੇ ਤੋੜ ਕੇ ਚੋਰ 9 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ

12/22/2020 2:37:55 PM

ਨਵਾਂਸ਼ਹਿਰ (ਮਨੋਰੰਜਨ) : ਬੰਗਾ ਸਦਰ ਪੁਲਸ ਨੇ ਇਕ ਸੁੰਨੇ ਘਰ ਦੇ ਤਾਲ ਤੋੜ ਕੇ ਉੱਥੋਂ 9 ਤੋਲੋ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲਸ ਨੇ ਅਣਪਛਾਤੇ ਚੋਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਰਾਮ ਕਿਸ਼ਨ ਵਾਸੀ ਪੱਲੀ ਝਿੱਕੀ ਹਾਲ ਵਾਸੀ ਮਸੰਦੀ ਪੱਟੀ ਬੰਗਾ ਨੇ ਦੱਸਿਆ ਕਿ ਉਹ ਸ਼ਾਮ ਸਾਢੇ ਚਾਰ ਵਜੇ ਆਪਣੀ ਪਤਨੀ ਦੇ ਨਾਲ ਪਿੰਡ ਪੱਲੀ ਝਿੱਕੀ ਗਿਆ ਸੀ।

ਉਨ੍ਹਾਂ ਦੇ ਘਰ ਦੀ ਛੱਤ ਵਾਲੇ ਕਮਰੇ ਦੇ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ ਦੇ ਸੇਫ 'ਚ ਸੋਨੇ ਦੇ ਗਹਿਣੇ ਜਿਸ 'ਚ ਮੁੰਦਰੀਆ, ਵਾਲੀਆਂ ਸੋਨੇ ਦੀਆ, ਤਿੰਨ ਸੋਨੇ ਦੀਆਂ ਮੁੰਦਰੀਆ, ਤਿੰਨ ਸੋਨੇ ਦੀਆ ਚੇਨੀਆ, ਦੋ ਕੜੇ ਸੋਨੇ ਦੇ , ਇਕ ਲਾਕਟ, ਇਕ ਸੈੱਟ ਸਾਰਿਆਂ ਦਾ ਵਜ਼ਨ ਕਰੀਬ 9 ਤੋਲੇ ਤੇ 3 ਜੋੜੇ ਚਾਂਦੀ ਦੀਆ ਝਾਂਜਰਾ ਗਾਇਬ ਸਨ। ਪੁਲਸ ਨੇ ਰਾਮ ਕਿਸ਼ਨ ਦੇ ਬਿਆਨਾ 'ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦਾ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Babita

Content Editor

Related News