ਚੰਡੀਗੜ੍ਹ : ਸੈਕਟਰ-27 ਦੇ ਵੇਰਕਾ ਬੂਥ ''ਚ ਚੋਰੀ
Wednesday, Nov 28, 2018 - 04:42 PM (IST)
ਚੰਡੀਗੜ੍ਹ : ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰੋਜ਼ਾਨਾ ਸ਼ਹਿਰ ਵਾਸੀਆਂ ਦੇ ਵਾਹਨ ਚੋਰੀ, ਘਰਾਂ ਅਤੇ ਦੁਕਾਨਾਂ 'ਚੋਂ ਚੋਰੀ ਅਤੇ ਕਦੇ ਮੰਦਰਾਂ 'ਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ 'ਵੀ ਕੇਅਰ ਫਾਰ ਯੂ' ਦਾ ਦਾਅਵਾ ਕਰਨ ਵਾਲੀ ਚੰਡੀਗੜ੍ਹ ਪੁਲਸ ਕਿਸ ਤਰ੍ਹਾਂ ਨਾਲ ਕੇਅਰ ਕਰ ਰਹੀ ਹੈ, ਇਹ ਸਭ ਨੂੰ ਪਤਾ ਹੈ। ਅਜਿਹਾ ਹੀ ਇਕ ਮਾਮਲਾ ਮੰਗਲਵਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ-27 ਦੇ ਵੇਰਕਾ ਬੂਥ 'ਚ ਸਾਹਮਣੇ ਆਇਆ, ਜਿੱਥੇ ਚੋਰ ਹਜ਼ਾਰਾਂ ਦੀ ਨਕਦੀ, ਖਾਣ ਦਾ ਸਮਾਨ ਅਤੇ ਇੱਥੋਂ ਤੱਕ ਕਿ ਮੰਦਰ 'ਚ ਰੱਖੀ ਭਗਵਾਨ ਦੀ ਮੂਰਤੀ ਵੀ ਲੈ ਗਏ। ਇਹ ਸਾਰੀ ਘਟਨਾ ਵੇਰਕਾ ਬੂਥ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਕਰਨ 'ਚ ਲੱਗ ਗਈ ਹੈ।
