ਚੋਰੀ ਤੇ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ ’ਚ ਭਗੌਡ਼ਾ ਗ੍ਰਿਫਤਾਰ
Monday, Jul 23, 2018 - 06:21 AM (IST)

ਅੰਮ੍ਰਿਤਸਰ, (ਅਰੁਣ)- ਵੱਖ-ਵੱਖ ਥਾਣਿਆਂ ’ਚ ਦਰਜ ਚੋਰੀ ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ 4 ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤੇ ਗਏ ਇਕ ਮੁਲਜ਼ਮ ਨੂੰ ਪੀ. ਓ. ਸਟਾਫ ਦੀ ਟੀਮ ਨੇ ਬੀਤੀ ਸ਼ਾਮ ਗ੍ਰਿਫਤਾਰ ਕਰ ਲਿਆ। ਮੁਲਜ਼ਮ ਜਗਜੀਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਸੂਰਜ ਮੁਹੱਲਾ ਰਾਮਬਾਗ ਜਿਸ ਦੇ ਖਿਲਾਫ ਥਾਣਾ ਰਾਮਬਾਗ, ਸੀ-ਡਵੀਜ਼ਨ ਤੇ ਸਿਵਲ ਲਾਈਨ ਵਿਖੇ ਚੋਰੀ ਤੋਂ ਇਲਾਵਾ ਐੱਨ. ਡੀ. ਪੀ. ਐੱਸ. ਐਕਟ ਤਹਿਤ 4 ਮਾਮਲੇ ਦਰਜ ਸਨ, ਸਾਲ 2009 ’ਚ ਸ਼ਹਿਰ ਛੱਡ ਕੇ ਲੁਧਿਆਣੇ ਚਲਾ ਗਿਆ ਸੀ, ਜਿਸ ਨੂੰ ਬੀਤੀ ਸ਼ਾਮ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ।