ਚੋਰੀ ਦਾ ਦੋਸ਼ ਲੱਗਣ ’ਤੇ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਬਟਾਲਾ ਬੱਸ ਡਿਪੋ ਦਾ ਡਰਾਈਵਰ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ
Thursday, Jun 09, 2022 - 01:43 PM (IST)

ਗੁਰਦਾਸਪੁਰ (ਗੁਰਪ੍ਰੀਤ, ਬੇਰੀ) - ਅੱਜ ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਕ ਬੱਸ ਡਰਾਈਵਰ ਆਪਣੇ ’ਤੇ ਚੋਰੀ ਦੇ ਦੋਸ਼ ਲੱਗਣ ਕਾਰਨ ਡਿਪੋ ’ਚ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ। ਡਰਾਈਵਰ ਦਲਜੀਤ ਸਿੰਘ ਨੇ ਪਾਣੀ ਦੀ ਟੈਂਕੀ ’ਤੇ ਚੜ੍ਹ ਡਿਪੋ ਅਧਿਕਾਰੀਆਂ ਨੂੰ ਇਹ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਹੇਠਾਂ ਉਤਾਰਿਆ ਗਿਆ ਤਾਂ ਉਹ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਾਵੇਗਾ। ਅਧਿਕਾਰੀਆਂ ਨੇ ਕੋਸ਼ਿਸ਼ਾਂ ਕਰਨ ਤੋਂ ਬਾਅਦ 4 ਘੰਟੇ ਬਾਅਦ ਉਸ ਨੂੰ ਹੇਠਾਂ ਉਤਾਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ
ਮਿਲੀ ਜਾਣਕਾਰੀ ਅਨੁਸਾਰ ਪਨਬੱਸ ਅਤੇ ਪੀ.ਆਰ.ਟੀ.ਸੀ. ਮੁਲਾਜ਼ਮ ਜਥੇਬੰਦੀ ਦੇ ਡਿਪੋ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਦਲਜੀਤ ਆਊਟ ਸੌਰਸ ਅਤੇ ਭਰਤੀ ਡਰਾਈਵਰ ਹੈ। ਉਹ ਰਾਤ ਦੀ ਡਿਊਟੀ ’ਤੇ ਸੀ ਅਤੇ ਰਾਤ ਬੱਸ ਲੈ ਕੇ ਗਿਆ। ਸਵੇਰੇ ਜਦੋਂ ਉਹ ਡਿਪੋ ਆਇਆ ਤਾਂ ਉਸ ’ਤੇ ਆਰੋਪ ਲਗਾਇਆ ਗਿਆ ਕਿ ਉਸਨੇ ਬੱਸ ’ਚੋਂ ਡੀਜ਼ਲ ਚੋਰੀ ਕੀਤਾ ਹੈ, ਜਦਕਿ ਜੋ ਨਵੀਆਂ ਬੱਸਾਂ ਦਾ ਫਲੀਟ ਆਇਆ ਹੈ, ਉਸ ’ਚੋਂ ਡੀਜ਼ਲ ਚੋਰੀ ਨਹੀਂ ਕੀਤਾ ਜਾ ਸਕਦਾ। ਇਸ ਦੋਸ਼ ਸਦਕਾ ਉਸ ਨੂੰ ਡਿਊਟੀ ਤੋਂ ਮੁਅਤੱਲ ਕਰ ਦਿੱਤਾ। ਡਰਾਈਵਰ ਨੇ ਖੁਦ ਨੂੰ ਬੇਕਸੁਰ ਸਾਬਿਤ ਕਰਨ ਲਈ ਪੰਜਾਬ ਰੋਡਵੇਜ਼ ਡਿਪੋ ਬਟਾਲਾ ਦੇ ਅੰਦਰ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ ਹੈ। ਉਕਤ ਡਰਾਇਵਰ ਇਨਸਾਫ ਦੀ ਮੰਗ ਕਰਦੇ ਹੋਏ ਆਤਮਹੱਤਿਆ ਕਰਨ ਦੀ ਗੱਲ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ