ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

Wednesday, Sep 02, 2020 - 11:14 AM (IST)

ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

ਜਲੰਧਰ (ਸੁਧੀਰ)— ਜਲੰਧਰ ਦੇ ਦੀਨਦਿਆਲ ਉਪਾਧਿਆਏ ਨਗਰ 'ਚ ਲੁਟੇਰਿਆਂ ਨਾਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਹਾ ਲੈਣ ਵਾਲੀ 15 ਸਾਲਾ ਬਹਾਦਰ ਲੜਕੀ ਦੇ ਚਰਚੇ ਸ਼ਹਿਰ 'ਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਹਨ। ਦੇਸ਼ ਭਰ 'ਚ ਇਹ ਵੀਡੀਓ ਝਾਂਸੀ ਦੀ ਰਾਣੀ, ਸ਼ਕਤੀ ਅਤੇ ਨਾਰੀ ਦੀ ਸ਼ਕਤੀ ਨਾਂ 'ਤੇ ਵਾਇਰਲ ਹੋ ਰਹੀ ਹੈ ਅਤੇ ਉਸ ਦੇ ਹੌਂਸਲੇ ਦੀ ਜੰਮ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਸਮੇਂ ਕੁਸੁਮ ਸੋਸ਼ਲ ਮੀਡੀਆ 'ਤੇ ਸੁਪਰ-ਸਟਾਰ ਬਣ ਚੁੱਕੀ ਹੈ।

PunjabKesari

ਦੂਜੇ ਪਾਸੇ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੀਆਂ ਸ਼ਖਸੀਅਤਾਂ ਕੁਸੁਮ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੀਆਂ ਹਨ ਅਤੇ ਉਸ ਦੀ ਬਹਾਦਰੀ ਨੂੰ ਸੈਲਿਊਟ ਕਰ ਰਹੀਆਂ ਹਨ। ਇਸ ਕੇਸ 'ਚ ਫਰਾਰ ਲੁਟੇਰੇ ਵਿਨੋਦ ਨਿਵਾਸੀ ਰੇਲਵੇ ਕਾਲੋਨੀ ਦੀ ਭਾਲ 'ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਲੁਟੇਰਿਆਂ 'ਤੇ ਭਾਰੀ ਪੈਣ ਵਾਲੀ ਕੁਡ਼ੀ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਇਨਾਮ

PunjabKesari

ਤਿੰਨ ਦਿਨਾਂ ਦੇ ਰਿਮਾਂਡ 'ਤੇ ਕੁਸੁਮ ਵੱਲੋਂ ਕਾਬੂ ਕੀਤਾ ਗਿਆ ਲੁਟੇਰਾ
ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਟੀਮਾਂ ਬਣਾਈਆਂ ਹਨ। ਕੁਸੁਮ ਵੱਲੋਂ ਕਾਬੂ ਕੀਤਾ ਦੋਸ਼ੀ ਤਿੰਨ ਦਿਨਾਂ ਦੇ ਰਿਮਾਂਡ 'ਤੇ ਹੈ। ਪੁਲਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਸ਼ਹਿਰ 'ਚ ਉਨ੍ਹਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਹਨ। ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਆਸ ਹੈ। ਇਸ ਤੋਂ ਇਲਾਵਾ ਕੁਸੁਮ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ। ਜ਼ਿਕਰਯੋਗ ਹੈ ਕਿ ਟਿਊਸ਼ਨ ਪੜ੍ਹਨ ਜਾ ਰਹੀ 15 ਸਾਲਾ ਕੁਸੁਮ ਕੋਲੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਉਸ ਦਾ ਮੋਬਾਇਲ ਲੁੱਟ ਲਿਆ ਸੀ। ਅਜਿਹੇ 'ਚ ਕੁਸੁਮ ਨੇ ਮੋਟਰਸਾਈਕਲ ਪਿੱਛੇ ਬੈਠੇ ਲੁਟੇਰੇ ਨੂੰ ਫੜ ਲਿਆ, ਉਸ ਨੂੰ ਜਾਣ ਨਹੀਂ ਦਿੱਤਾ। ਲੁਟੇਰੇ ਨੇ ਖੁਦ ਨੂੰ ਬਚਾਉਣ ਦੇ ਕਾਫ਼ੀ ਯਤਨ ਕੀਤੇ ਪਰ ਬਹਾਦਰ ਕੁਸੁਮ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਉਸ ਨੂੰ ਫੜੀ ਰੱਖਿਆ। ਲੁਟੇਰੇ ਨੇ ਆਪਣਾ ਬਚਾਅ ਕਰਦਿਆਂ ਕੁਸੁਮ 'ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਪਰ ਬਹਾਦਰ ਕੁਸੁਮ ਦਾ ਹੌਂਸਲਾ ਫਿਰ ਵੀ ਨਾ ਡਗਮਗਾਇਆ ਅਤੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ। ਜਦੋਂ ਤੱਕ ਲੋਕ ਇਕੱਠੇ ਹੋ ਕੇ ਲੁਟੇਰੇ ਨੂੰ ਫੜਦੇ, ਉਸ ਨੇ ਉਸ ਨੂੰ ਨਹੀਂ ਛੱਡਿਆ। ਦੂਜਾ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਸੀ। ਕਾਬੂ ਲੁਟੇਰੇ ਦੀ ਪਛਾਣ ਅਵਿਨਾਸ਼ ਕੁਮਾਰ ਨਿਵਾਸੀ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਸੀ, ਜਿਸ 'ਤੇ 7 ਕੇਸ ਦਰਜ ਸਨ ਅਤੇ ਉਹ ਪੈਰੋਲ 'ਤੇ ਆਇਆ ਹੋਇਆ ਸੀ।

ਇਹ ਵੀ ਪੜ੍ਹੋ: ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)

PunjabKesari

ਪ੍ਰਸ਼ਾਸਨ ਕੁਸੁਮ ਦੇ ਨਾਂ 'ਤੇ ਕਰਵਾਏਗਾ 'ਦਾਦੀ ਦੀ ਲਾਡਲੀ' ਆਨਲਾਈਨ ਪ੍ਰਤੀਯੋਗਿਤਾ
ਡੀ. ਸੀ. ਘਨਸ਼ਾਮ ਥੋਰੀ ਨੇ ਕਿਹਾ ਕਿ ਕੁਸੁਮ ਦੇ ਨਾਂ 'ਤੇ 'ਦਾਦੀ ਦੀ ਲਾਡਲੀ' ਨਾਂ ਦੀ ਆਨਲਾਈਨ ਪ੍ਰਤੀਯੋਗਿਤਾ ਕਰਵਾਈ ਜਾਵੇਗੀ ਤਾਂ ਕਿ ਲੜਕੀਆਂ ਇਸ 'ਚ ਆਪਣੀਆਂ ਬਹਾਦਰੀ ਭਰੀਆਂ ਕਹਾਣੀਆਂ ਦੂਜਿਆਂ ਨਾਲ ਸਾਂਝੀਆਂ ਕਰਨ। ਸਰਵਸ੍ਰੇਸ਼ਟ 3 ਲੜਕੀਆਂ ਨੂੰ 10 ਹਜ਼ਾਰ, 5 ਹਜ਼ਾਰ ਅਤੇ 2 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਹੋਰ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਅਧੀਨ ਕੁਸੁਮ ਦੇ ਨਾਂ 'ਤੇ ਇਕ ਸ਼ੁਭੰਕਰ ਜਾਰੀ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

PunjabKesari

ਕੁਸੁਮ ਸਮਾਜ ਲਈ ਇਕ ਆਦਰਸ਼ ਬਣ ਗਈ ਹੈ, ਜਿਸ ਨੇ ਆਪਣਾ ਗੁੱਟ ਵੱਢੇ ਜਾਣ ਤੋਂ ਬਾਅਦ ਵੀ ਲਾਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ, ਜੋ ਨਾ-ਭੁੱਲਣਯੋਗ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਵੱਲੋਂ ਕੁਸੁਮ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਗੁਰਮਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਸੁਮ ਦੇ ਨਾਂ 'ਤੇ ਜਲਦ ਸ਼ੁਭੰਕਰ (ਮਸਕਟ) ਜਾਰੀ ਕੀਤਾ ਜਾਵੇਗਾ ਅਤੇ ਵਿਭਾਗ ਦੀ ਟੀਮ ਵੱਲੋਂ ਉਸਦੇ ਪਰਿਵਾਰ ਨਾਲ ਗੱਲਬਾਤ ਕਰ ਕੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

PunjabKesari

ਡੀ. ਸੀ. ਵੱਲੋਂ ਕੁਸੁਮ ਨੂੰ 51,000 ਰੁਪਏ ਦੇਣ ਦਾ ਐਲਾਨ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕੁਸੁਮ ਨੂੰ ਉਸ ਦੀ ਬਹਾਦਰੀ ਲਈ 51,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਸੁਮ ਨੂੰ ਇਹ ਐਲਾਨ ਨਕਦ ਦਿੱਤਾ ਜਾਵੇਗਾ। ਡੀ. ਸੀ. ਨੇ ਕੁਸੁਮ ਦੀ ਬਹਾਦਰੀ ਦੀ ਖੂਬ ਪ੍ਰਸ਼ੰਸਾ ਕੀਤੀ।

PunjabKesari

 


author

shivani attri

Content Editor

Related News