ਘਰ ’ਚ ਦਾਖ਼ਲ ਹੋਏ 2 ਨੌਜਵਾਨਾਂ ਨੇ ਚੋਰੀ ਕੀਤਾ ਸਮਾਨ, ਪੁਲਸ ਨੇ ਦਰਜ ਕੀਤਾ ਮੁੱਕਦਮਾ

08/05/2023 12:15:05 PM

ਲੁਧਿਆਣਾ (ਰਾਜ) : ਘਰ ’ਚ ਦਾਖਲ ਹੋਏ 2 ਨੌਜਵਾਨਾਂ ਨੇ ਘਰੋਂ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਥਾਣਾ ਟਿੱਬਾ ਨੇ ਨਿੱਕੂ ਯਾਦਵ ਦੀ ਸ਼ਿਕਾਇਤ ’ਤੇ 2 ਅਣਪਛਾਤੇ ਨੌਜਵਾਨਾਂ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਗੀਰਪੁਰ ਰੋਡ ਸਥਿਤ ਗੌਤਮ ਕਾਲੋਨੀ ਦੇ ਰਹਿਣ ਵਾਲੇ ਨਿੱਕੂ ਯਾਦਵ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਰਾਂਡੇ ’ਚ ਸੌਂ ਰਿਹਾ ਸੀ।

ਕੁੱਝ ਦੇਰ ਬਾਅਦ ਉਸ ਨੂੰ ਘਰ ’ਚ ਕੁੱਝ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੇਖਿਆ ਕਿ 2 ਨੌਜਵਾਨ ਉਸ ਦੇ ਘਰ ਦੇ ਅੰਦਰ ਘੁੰਮ ਰਹੇ ਹਨ। ਜਦੋਂ ਉਸ ਨੇ ਨੌਜਵਾਨਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ ਨੂੰ ਡਰਾਇਆ ਅਤੇ ਉਸ ਦੇ ਘਰੋਂ ਮੋਬਾਇਲ, ਸਮਾਰਟ ਘੜੀ, ਪਰਸ ਅਤੇ ਹੋਰ ਸਮਾਨ ਚੋਰੀ ਕਰਨ ਪਿੱਛੋਂ ਕੰਧ ਟੱਪ ਕੇ ਫ਼ਰਾਰ ਹੋ ਗਏ।
 


Babita

Content Editor

Related News