ਪੁਲਸ ਲਾਈਨ ਸਾਹਮਣੇ ਵੇਰਕਾ ਬੂਥ 'ਚ ਚੋਰੀ ਕਰਨ ਵਾਲੇ 3 ਗ੍ਰਿਫ਼ਤਾਰ

Monday, Feb 21, 2022 - 02:32 PM (IST)

ਪੁਲਸ ਲਾਈਨ ਸਾਹਮਣੇ ਵੇਰਕਾ ਬੂਥ 'ਚ ਚੋਰੀ ਕਰਨ ਵਾਲੇ 3 ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਪੁਲਸ ਲਾਈਨ ਦੇ ਗੇਟ ਨੰਬਰ-3 ਦੇ ਸਾਹਮਣੇ ਵੇਰਕਾ ਬੂਥ ਤੋਂ ਹੋਈ ਚੋਰੀ ਦੇ ਮਾਮਲੇ ਵਿਚ ਤਿੰਨੇ ਮੁਲਜ਼ਮਾਂ ਨੂੰ ਬਾਪੂਧਾਮ ਚੌਂਕੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੈਕਟਰ-26 ਬਾਪੂਧਾਮ ਨਿਵਾਸੀ ਅਕਾਸ਼ (22), ਸਾਗਰ (22) ਅਤੇ ਮਨੀਮਾਜਰਾ ਨਿਵਾਸੀ ਕਾਮਿਲ ਉਰਫ਼ ਕੋਮਲਾ ਵਜੋਂ ਹੋਈ ਹੈ। ਬਾਪੂਧਾਮ ਚੌਂਕੀ ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ 15 ਕਿੱਲੋ ਘਿਓ, ਐੱਲ. ਈ. ਡੀ. , ਫਾਈਵ ਸਟਾਰ ਚਾਕਲੇਟ ਦੇ ਵੱਡੇ ਪੈਕ ਸਮੇਤ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ।

ਪੁਲਸ ਨੇ ਮੁਲਜ਼ਮਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ 2 ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿਚ ਅਤੇ ਇਕ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਬਾਪੂਧਾਮ ਚੌਂਕੀ ਇੰਚਾਰਜ ਰੋਹਤਾਸ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ 11 ਫਰਵਰੀ ਨੂੰ ਵੇਰਕਾ ਬੂਥ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਚੋਰੀ ਦਾ ਸਮਾਨ ਵੇਚਣ ਲਈ ਬਾਪੂਧਾਮ ਆਏ ਹੋਏ ਹਨ। ਵਿਅਕਤੀ ਨੇ ਸਮਾਨ ਖਰੀਦਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਅੱਗੇ ਜਾ ਰਹੇ ਹਨ।

ਸੂਚਨਾ ਮਿਲਣ ’ਤੇ ਤੁਰੰਤ ਬਾਪੂਧਾਮ ਚੌਂਕੀ ਇੰਚਾਰਜ ਇੰਸ. ਰੋਹਤਾਸ਼ ਯਾਦਵ ਨੇ ਚੌਂਕੀ ਤੋਂ ਪੁਲਸ ਟੀਮ ਭੇਜ ਕੇ ਮੁਲਜ਼ਮਾਂ ਨੂੰ ਬਾਪੂਧਾਮ ਤੋਂ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਕੋਲੋਂ ਵੇਰਕਾ ਬੂਥ ਤੋਂ ਚੋਰੀ ਕੀਤਾ 15 ਕਿੱਲੋ ਘਿਓ, ਐੱਲ. ਈ. ਡੀ., ਫਾਈਵ ਸਟਾਰ ਚਾਕਲੇਟ ਦੇ ਵੱਡੇ ਪੈਕ ਸਮੇਤ ਚੋਰੀ ਦਾ ਸਮਾਨ ਬਰਾਮਦ ਕੀਤਾ। ਪੁਲਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਇਹ ਪਤਾ ਲਾਉਣ ਵਿਚ ਲੱਗੀ ਹੈ ਕਿ ਉਸ ਨੇ ਹੋਰ ਕਿਹੜੀਆਂ-ਕਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
 


author

Babita

Content Editor

Related News