ਭੋਮਾ ''ਚ ਘਰ ਦੇ ਜਿੰਦਰੇ ਤੋੜ ਕੇ ਚੋਰੀ

Wednesday, Jul 19, 2017 - 05:26 AM (IST)

ਭੋਮਾ ''ਚ ਘਰ ਦੇ ਜਿੰਦਰੇ ਤੋੜ ਕੇ ਚੋਰੀ

ਮਜੀਠਾ,  (ਸਰਬਜੀਤ)-  ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ।
ਗਗਨਦੀਪ ਸਿੰਘ ਵਾਸੀ ਭੋਮਾ ਨੇ ਦੱਸਿਆ ਕਿ ਮੇਰੀ ਰਿਹਾਇਸ਼ ਪਿੰਡ ਭੋਮਾ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਵੀ ਹੈ, ਜਿਥੇ ਮੈਂ ਪਰਿਵਾਰ ਸਮੇਤ ਗਿਆ ਹੋਇਆ ਸੀ ਅਤੇ ਮੇਰੀ ਗੈਰ-ਹਾਜ਼ਰੀ 'ਚ ਮੇਰੇ ਤਾਇਆ ਜੀ ਹੀ ਘਰ ਰਹਿੰਦੇ ਹਨ। ਬੀਤੀ ਰਾਤ ਮੇਰੇ ਤਾਇਆ ਜੀ ਯਾਤਰਾ ਗਏ ਹੋਏ ਸਨ ਅਤੇ ਸਾਡੀ ਗੈਰ-ਹਾਜ਼ਰੀ ਵਿਚ ਕਿਸੇ ਨੇ ਘਰ ਦੇ ਜਿੰਦਰੇ ਤੋੜ ਕੇ ਇਕ ਸੋਨੇ ਦਾ ਕੜਾ 5 ਤੋਲੇ ਦਾ, ਇਕ ਲੇਡੀਜ਼ ਚੇਨ, ਸੋਨੇ ਦੀਆਂ ਵਾਲੀਆਂ ਦਾ ਇਕ ਸੈੱਟ ਤੇ 2 ਸੋਨੇ ਦੀਆਂ ਚੂੜੀਆਂ ਚੋਰੀ ਕਰ ਲਈਆਂ ਹਨ, ਜੋ ਕਿ ਕਰੀਬ 10 ਤੋਲੇ ਸੋਨਾ ਬਣਦਾ ਹੈ। ਇਸ ਸਬੰਧੀ ਥਾਣਾ ਮਜੀਠਾ ਵਿਚ ਦਰਖਾਸਤ ਦੇ ਕੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।


Related News