2 ਨੌਜਵਾਨਾਂ ਨੇ ਸਕੂਲ ਅੱਗੇ ਖਡ਼੍ਹੀ ਸਕੂਟਰੀ ਕੀਤੀ ਚੋਰੀ, ਕਾਬੂ
Tuesday, Aug 28, 2018 - 01:01 AM (IST)

ਪਠਾਨਕੋਟ, (ਸ਼ਾਰਦਾ) ਅੱਜ ਢਾਕੀ ਖੇਤਰ ਵਿਚ ਸਥਿਤ ਨਿੱਜੀ ਸਕੂਲ ਦੇ ਅੱਗੇ ਵਿਦਿਆਰਥੀ ਦੀ ਖਡ਼੍ਹੀ ਸਕੂਟਰੀ ਨੂੰ 2 ਕਿਸ਼ੋਰ ਨੌਜਵਾਨਾਂ (ਨਾਬਾਲਗ) ਨੇ ਚੋਰੀ ਕਰ ਲਿਆ ਪਰ ਇਸ ਤੋਂ ਪਹਿਲਾਂ ਕਿ ਉਹ ਦੂਰ ਭੱਜ ਪਾਉਂਦੇ, ਸਕੂਟਰੀ ਦਾ ਤੇਲ ਖਤਮ ਹੋ ਗਿਆ। ਸਥਾਨਕ ਲੋਕਾਂ ਦੀ ਸਹਾਇਤਾ ਨਾਲ ਇਨ੍ਹਾਂ ਦੋਵਾਂ ਕਿਸ਼ੋਰਾਂ ਨੂੰ ਕਾਬੂ ਕਰ ਲਿਆ ਗਿਆ। ਉਥੇ ਹੀ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।