ਕਣਕ ਮੰਗਣ ਆਏ ਘਰ ਲੁੱਟ ਕੇ ਲੈ ਗਏ, ਅੌਰਤ ਨੂੰ ਕੀਤਾ ਜ਼ਖਮੀ
Sunday, Aug 26, 2018 - 01:49 AM (IST)

ਤਲਵੰਡੀ ਭਾਈ, (ਗੁਲਾਟੀ)–ਪਿੰਡ ਜਵਾਹਰ ਸਿੰਘ ਵਾਲਾ ਵਿਖੇ 4-5 ਅਣਪਛਾਤੇ ਵਿਅਕਤੀ ਕਣਕ ਮੰਗਣ ਆਏ ਪਰ ਘਰ ’ਚ ਇਕੱਲੀ ਅੌਰਤ ਨੂੰ ਦੇਖ ਉਸ ਦੀ ਦੀ ਕੁੱਟ-ਮਾਰ ਕਰ ਕੇ 7-8 ਬੋਰੀਆਂ ਕਣਕ ਤੇ 2 ਹਜ਼ਾਰ ਰੁਪਏ ਨਕਦੀ ਲੁੱਟ ਕੇ ਲੈ ਗਏ। ਇਸ ਸਬੰਧੀ ਤਲਵੰਡੀ ਭਾਈ ਪੁਲਸ ਦੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੀ ਭਤੀਜੀ ਪਾਲ ਕੌਰ ਪਤਨੀ ਸ਼ੇਰ ਸਿੰਘ ਜੋ ਚੱਲ-ਫਿਰ ਨਹੀਂ ਸਕਦੀ, ਘਰ ’ਚ ਇਕੱਲੀ ਸੀ, 4-5 ਅਣਪਛਾਤੇ ਵਿਅਕਤੀ ਉਸ ਦੇ ਘਰ ’ਚ ਦਾਖਲ ਹੋ ਕੇ ਉਸ ਨੂੰ ਡਰਾ-ਧਮਕਾ ਤੇ ਉਸ ਨੂੰ ਜ਼ਖਮੀ ਕਰ ਕੇ ਉਕਤ ਬੋਰੀਆਂ ਕਣਕ ਤੇ ਨਕਦੀ ਲੈ ਕੇ ਫਰਾਰ ਹੋ ਗਏ। ਪੁਲਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।