ਅੱਡ ਰਹਿ ਰਹੀ ਪਤਨੀ ਦੇ ਘਰ ਪਤੀ ਦਾ ਘਟੀਆ ਕਾਰਾ, ਸਭ ਰਹਿ ਗਏ ਹੈਰਾਨ

Wednesday, Oct 07, 2020 - 02:14 PM (IST)

ਅੱਡ ਰਹਿ ਰਹੀ ਪਤਨੀ ਦੇ ਘਰ ਪਤੀ ਦਾ ਘਟੀਆ ਕਾਰਾ, ਸਭ ਰਹਿ ਗਏ ਹੈਰਾਨ

ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਥਾਣਾ ਘੱਗਾ ਦੀ ਪੁਲਸ ਨੇ ਪਿੰਡ ਨਨਹੇੜਾ ਦੇ ਰਹਿਣ ਵਾਲੀ ਸ਼ਿੰਦਰਪਾਲ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸਰਬਜੀਤ ਸਿੰਘ ਪੁੱਤਰ ਰਾਮ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੁਖੀ ਔਰਤ ਸ਼ਿੰਦਰਪਾਲ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਵਿਆਹ 17 ਸਾਲ ਪਹਿਲਾਂ ਪਿੰਡ ਨਨਹੇੜਾ ਵਿਖੇ ਸਰਬਜੀਤ ਸਿੰਘ ਨਾਲ ਹੋਇਆ ਸੀ, ਜੋ ਨਸ਼ਾ ਕਰ ਕੇ ਉਸ ਦੀ ਕੁੱਟਮਾਰ ਅਤੇ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ।

2 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਉਸ ਦੇ ਬਣੇ ਮਕਾਨ ’ਚੋਂ ਕੰਧ ਮਾਰ ਕੇ ਉਸ ਨੂੰ ਵੱਖਰਾ ਮਕਾਨ ਰਹਿਣ ਲਈ ਦਿੱਤਾ ਸੀ, ਜਿਸ ’ਚ ਉਹ ਆਪਣੀਆਂ 2 ਜਵਾਨ ਧੀਆਂ ਨਾਲ ਰਹਿ ਰਹੀ ਸੀ। ਬੀਤੇ ਦਿਨੀਂ ਜਦੋਂ ਉਹ ਆਪਣੇ ਪੇਕੇ ਘਰ ਪਿੰਡ ਕਲਵਾਣੂੰ ਵਿਖੇ 2 ਦਿਨ ਰਹਿਣ ਤੋਂ ਬਾਅਦ ਵਾਪਸ ਘਰ ਆਈ ਤਾਂ ਹੈਰਾਨ ਰਹਿ ਗਈ। ਉਸ ਨੇ ਦੇਖਿਆ ਕਿ ਪਤਨੀ ਨੇ ਘਰ ਦੀ ਕੰਧ ਤੋੜ ਕੇ ਕਮਰੇ ’ਚ ਪਈ ਅਲਮਾਰੀ ’ਚੋਂ 10 ਹਜ਼ਾਰ ਰੁਪਏ ਨਕਦੀ ਅਤੇ ਇਕ ਜੋੜੀ ਸੋਨੇ ਦੇ ਕਾਂਟੇ ਚੋਰੀ ਕਰ ਲਏ।

ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਸਬੰਧੀ ਜਦੋਂ ਥਾਣਾ ਮੁਖੀ ਘੱਗਾ ਅੰਕੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸ਼ਿੰਦਰਪਾਲ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਪਤੀ ਕਥਿਤ ਦੋਸ਼ੀ ਸਰਬਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Babita

Content Editor

Related News